ਲੁਧਿਆਣਾ,18 ਜੂਨ : ਅੱਜ ਸਵੇਰੇ ਸਰਕਾਰੀ ਸਕੂਲ ਜਵੱਦੀ ਦੇ ਨਜਦੀਕ ਇਕ ਤੇਜ ਰਫ਼ਤਾਰ ਬੇਕਾਬੂ ਕਾਰ ਨੇ ਰਾਹ ਜਾਂਦੇ ਚਾਰ ਨੌਜਵਾਨਾਂ ਨੂੰ ਦਰੜ ਦਿੱਤਾ। ਕਾਰ ਨੌਜਵਾਨਾਂ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ। ਮੌਕੇ ਤੇ ਪੁਹੰਚੀ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਥਾਣੇ ਲੈ ਗਈ, ਜਦਕਿ ਹਾਦਸੇ ਵਿੱਚ ਜ਼ਖਮੀ ਨੌਜਵਾਨਾਂ ਨੂੰ ਨਜਦੀਕ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਦੋ ਨੌਜਵਾਨਾਂ ਦੀ ਮੌ* ਤ ਹੋਣ ਤੇ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸਰਕਾਰੀ ਸਕੂਲ ਜਵੱਦੀ ਦੇ ਨਜਦੀਕ ਤੇਜ਼ ਰਫਤਾਰ ਕਾਰ ਚਲਾ ਰਹੀ ਲੜਕੀ ਨੇ ਰਾਹ ਜਾਂਦੇ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਤੇ ਕਾਫੀ ਦੂਰ ਘਸੀਟ ਕੇ ਲੈ ਗਈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਸੀ ਜਿਸ ਨੇ ਸੜਕ ਤੇ ਜਾ ਰਹੇ ਵਾਹਨਾਂ ਨੂੰ ਟੱ* ਕਰ ਮਾਰੀ, ਜਿਸ ਨਾਲ ਜ* ਖ਼ਮੀ ਹੋਏ ਵਿਅਕਤੀਆਂ ਨੂੰ ਨਜਦੀਕ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਪੁੱਜੀ ਪੁਲਸ ਨੇ ਕਾਰ ਚਾਲਕ ਲੜਕੀ ਨੂੰ ਕਾਬੂ ਕਰਕੇ ਥਾਣੇ ਲੈ ਗਈ। ਓਧਰ ਹਸਪਤਾਲ ਵਿੱਚ ਜੇਰੇ ਵਿੱਚ ਦੋ ਵਿਅਕਤੀਆਂ ਦੀ ਮੌ* ਤ ਹੋਣ ਦੀ ਚਰਚਾ ਹੈ, ਜਦਕਿ ਦੋ ਜ* ਖ਼ਮੀ ਹਨ, ਜੋ ਇਲਾਜ ਅਧੀਨ ਹਨ। ਪੁਲਿਸ ਕਾਰ ਚਾਲਕ ਲੜਕੀ ਬਾਰੇ ਪੁੱਛਗਿੱਛ ਕਰ ਰਹੇ ਹਨ।