Thursday, December 19, 2024
spot_img

ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 02 ਦੋਸ਼ੀਆ ਨੂੰ ਹੈਰੋਇਨ ਸਮੇਤ ਇੰਨੋਵਾ ਗੱਡੀ ਗ੍ਰਿਫ਼ਤਾਰ ਕਰਨ ‘ਚ ਕੀਤੀ ਸਫ਼ਲਤਾ ਹਾਸਲ

Must read

ਐਸ.ਏ.ਐਸ.ਨਗਰ : ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 02 ਦੋਸ਼ੀਆ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਰ ਨੰਬਰੀ PB-13-AR-1109 ਮਾਰਕਾ ਇੰਨੋਵਾ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਮਿਤੀ 13-12-2023 ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਐਸ.ਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਦੌਰਾਨ ਚੈਕਿੰਗ ਇੱਕ ਕਾਰ ਨੰਬਰੀ PB-13-AR-1109 ਮਾਰਕਾ ਇੰਨੋਵਾ ਰੰਗ ਗੋਲਡ ਮੈਟ ਸ਼ਮਸ਼ਾਨ ਘਾਟ ਬਲੌਗੀ ਸਾਈਡ (ਮੋਹਾਲੀ) ਵਲੋਂ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਟਾਰਚ ਦੀ ਲਾਈਟ ਦੇ ਕੇ ਰੁੱਕਣ ਦਾ ਇਸ਼ਾਰਾ ਕੀਤਾ। ਜਿਸਨੇ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਕਾਰ ਨੰਬਰੀ ਉਕਤ ਨੂੰ ਇੱਕ ਦਮ ਪਿੱਛੇ ਨੂੰ ਮੋੜਨ ਦੀ ਕੋਸ਼ਿਸ ਕੀਤੀ।

ਕਾਰ ਉਕਤ ਨੂੰ ਕਾਬੂ ਕਰਕੇ ਕਾਰ ਚਾਲਕ ਦਾ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਗੁਰੀ ਪੁੱਤਰ ਅਵਤਾਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ, ਤਹਿ: ਵਾ ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦਸਿਆ ਅਤੇ ਕਾਰ ਦੀ ਕੰਡਕਟਰ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਸੇਵਕ ਸਿੰਘ ਉਰਫ ਨਿੱਕਾ ਪੁੱਤਰ ਲੇਟ ਮੱਖਣ ਸਿੰਘ ਵਾਸੀ ਪਿੰਡ ਪੱਤੋ ਹੀਰਾ ਸਿੰਘ, ਤਹਿ: ਵਾ ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦਸਿਆ। ਜਿਨ੍ਹਾਂ ਦੀ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੀਆਂ ਅਗਲੀਆਂ ਦੋਨੋ ਸੀਟਾਂ ਵਿਚਕਾਰ ਗੇਅਰ ਬਾਕਸ ਕੋਲ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫਾ ਰੰਗ ਚਿੱਟਾ ਬ੍ਰਾਮਦ ਹੋਇਆ ।

ਜਿਸਨੂੰ ਚੈਕ ਕਰਨ ਤੇ ਉਸ ਵਿਚੋ ਹੈਰੋਇਨ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜੋ ਹੈਰੋਇਨ ਅਤੇ ਕਾਰ ਇਨੋਵਾ ਉਕਤ ਨੂੰ ਪੁਲਿਸ ਵੱਲੋਂ ਕਬਜ਼ੇ ਵਿਚ ਲੈ ਕੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ 223 ਮਿਤੀ 13-12-2023 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਬਲੌਗੀ ਜ਼ਿਲ੍ਹਾ ਮੋਹਾਲੀ ਦਰਜ ਰਜਿਸਟਰ ਕਰਾਇਆ ਗਿਆ ਹੈ। ਦੋਸ਼ੀ ਗੁਰਸੇਵਕ ਸਿੰਘ ਉਰਫ ਨਿੱਕਾ ਉਕਤ ਖਿਲਾਫ ਪਹਿਲਾ ਵੀ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਪਰਚੇ ਦਰਜ ਹਨ। ਦੋਸ਼ੀਆਨ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹਨ ਦੋਸ਼ੀਆ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਨ੍ਹਾਂ ਨਾਲ ਹੋਰ ਕੌਣ ਕੌਣ ਵਿਅਕਤੀ ਸ਼ਾਮਲ ਹਨ।

ਤਫਤੀਸ਼ੀ ਅਫਸਰ :- ਐਸ.ਆਈ ਸੁਖਵਿੰਦਰ ਸਿੰਘ ਨੰਬਰ 207/ਰੋਪੜ
ਮੋਬਾਇਲ ਨੰਬਰ :- 95921-00207
ਬ੍ਰਾਮਦਗੀ :- 50 ਗ੍ਰਾਮ ਹੈਰੋਇਨ ਸਮੇਤ ਕਾਰ ਨੰਬਰੀ PB-13-AR-1109 ਮਾਰਕਾ ਇੰਨੋਵਾ

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article