ਲੁਧਿਆਣਾ ਦੀ ਅਦਾਲਤ ਨੇ ਸੁਣਾਈ ਸਜਾ
ਦਿ ਸਿਟੀ ਹੈਡਲਾਈਨ
ਲੁਧਿਆਣਾ, 18 ਅਪਰੈਲ
ਲੁਧਿਆਣਾ ਵਿੱਚ ਢਾਈ ਸਾਲਾਂ ਬੱਚੀ ਦਿਲਰੋਜ਼ ਨੂੰ ਘਰੋਂ ਲੈ ਜਾ ਕੇ ਜਿੰਦਾ ਦਫ਼ਨਾਉਣ ਵਾਲੀ ਔਰਤ ਨੂੰ ਆਖ਼ਰਕਾਰ ਲੁਧਿਆਣਾ ਦੀ ਅਦਾਲਤ ਨੇ ਫਾਂਸੀ ਦੀ ਸਜਾ ਸੁਣਾ ਦਿੱਤੀ ਹੈ। ਅਦਾਲਤ ਨੇ ਔਰਤ ਨੀਲਮ ਨੂੰ ਤਿੰਨ ਦਿਨ ਪਹਿਲਾਂ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਦੋ ਦਿਨ ਤੋਂ ਸੈਸ਼ਨ ਜੱਜ ਨੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਸੀ।
ਅੱਜ ਸਵੇਰੇ ਸੈਸ਼ਨ ਜੱਜ ਮਨੀਸ਼ ਸਿੰਘਲ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਵਿੱਚ ਦਿਲਰੋਜ਼ ਨਾਂ ਦੀ ਬੱਚੀ ਨੂੰ ਅਗਵਾ ਕਰ ਜਿੰਦਾ ਹੀ ਦਫ਼ਨਾ ਦਿੱਤਾ ਸੀ।