ਜਲੰਧਰ ਦੇ ਰਾਮਾਮੰਡੀ ਦੀ ਦਕੋਹਾ ਚੌਕੀ ਦੀ ਪੁਲਿਸ ਨੇ ਰਾਤ ਨੂੰ ਵਿਆਹ ‘ਤੇ ਜਾ ਰਹੀ ਲਿਮੋਜ਼ਿਨ ਗੱਡੀ ਦਾ ਚਲਾਨ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਗੱਡੀ ਦੇ ਸ਼ੀਸ਼ੇ ਕਾਲੇ ਸਨ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਲਿਮੋਜ਼ਿਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਵਿਆਹ ਲਈ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਗੱਡੀ ਨੂੰ ਲਾੜੇ ਨੂੰ ਲਿਆਉਣ ਲਈ ਗੁਰਦੁਆਰਾ ਸਾਹਿਬ ਲਿਜਾਇਆ ਜਾ ਰਿਹਾ ਸੀ ਪਰ ਰਸਤੇ ‘ਚ ਪੁਲਿਸ ਨੇ ਗੱਡੀ ਨੂੰ ਗੇਟ ‘ਤੇ ਰੋਕ ਕੇ ਚਲਾਨ ਕੱਟ ਦਿੱਤਾ।
ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਤੋਂ ਪੂਰੀ ਕਾਰ ‘ਤੇ ਕਾਲੇ ਸ਼ੀਸ਼ੇ ਲਗਾਏ ਗਏ ਸਨ। ਜਿਵੇਂ ਹੀ ਗੱਡੀ ਨੂੰ ਫਾਟਕ ਤੋਂ ਲੰਘਦਾ ਦੇਖਿਆ ਗਿਆ ਤਾਂ ਤੁਰੰਤ ਰੋਕ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਜਦੋਂ ਕਾਰ ਦਾ ਚਲਾਨ ਕੱਟਿਆ ਗਿਆ ਤਾਂ ਕਾਰ ‘ਚ ਸਿਰਫ ਡਰਾਈਵਰ ਹੀ ਸੀ। ਜਦੋਂ ਡਰਾਈਵਰ ਨੂੰ ਕਾਰ ਦੇ ਕਾਲੇ ਸ਼ੀਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ। ਜਿਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ।