ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅੱਜ ਯਾਨੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਸਾਰਿਆਂ ਦੀਆਂ ਨਜ਼ਰਾਂ ਇਸ ‘ਤੇ ਹੀ ਹਨ। ਇਹ ਮੀਟਿੰਗ ਤੈਅ ਕਰੇਗੀ ਕਿ ਕੀ ਟਰੰਪ ਭਵਿੱਖ ਵਿੱਚ ਰੂਸੀ ਹਮਲੇ ਵਿਰੁੱਧ ਯੂਕਰੇਨ ਨੂੰ ਅਮਰੀਕੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰਨਗੇ ਜਾਂ ਨਹੀਂ।
ਵਾਸ਼ਿੰਗਟਨ ਦੀ ਯਾਤਰਾ ਦੌਰਾਨ ਜ਼ੇਲੇਂਸਕੀ ਦਾ ਵਫ਼ਦ ਅਮਰੀਕਾ ਨਾਲ ਇੱਕ ਇਤਿਹਾਸਕ ਆਰਥਿਕ ਸਮਝੌਤੇ ‘ਤੇ ਦਸਤਖਤ ਕਰ ਸਕਦਾ ਹੈ, ਜਿਸਦਾ ਉਦੇਸ਼ ਯੁੱਧ ਪ੍ਰਭਾਵਿਤ ਯੂਕਰੇਨ ਦੇ ਪੁਨਰ ਨਿਰਮਾਣ ਲਈ ਪੈਸਾ ਇਕੱਠਾ ਕਰਨਾ ਹੈ। ਸੰਭਾਵੀ ਸਮਝੌਤੇ ਨੂੰ ਤਿੰਨ ਸਾਲਾਂ ਦੀ ਜੰਗ ਨੂੰ ਖਤਮ ਕਰਨ ਵੱਲ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਯੂਕਰੇਨ ਦੀ ਸੁਰੱਖਿਆ ਬਾਰੇ ਚਿੰਤਾਵਾਂ ਅਜੇ ਵੀ ਕਾਇਮ ਹਨ।
ਇਸ ਮੁੱਦੇ ‘ਤੇ ਦੋਵਾਂ ਆਗੂਆਂ ਵਿਚਕਾਰ ਸ਼ੁੱਕਰਵਾਰ ਨੂੰ ਹੋਣ ਵਾਲੀ ਗੱਲਬਾਤ ਵਿੱਚ ਚਰਚਾ ਹੋ ਸਕਦੀ ਹੈ। ਹਾਲਾਂਕਿ, ਟਰੰਪ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦੇਣ ਦੀ ਕੋਈ ਵਚਨਬੱਧਤਾ ਨਹੀਂ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ “ਮੈਂ ਕੋਈ ਸੁਰੱਖਿਆ ਗਾਰੰਟੀ ਨਹੀਂ ਦੇਣ ਜਾ ਰਿਹਾ ਹਾਂ,”। ਇਹ ਯੂਰਪ ‘ਤੇ ਨਿਰਭਰ ਕਰਦਾ ਹੈ।