Saturday, November 9, 2024
spot_img

ਡਾ. ਬਲਜੀਤ ਕੌਰ ਨੇ 125 ਨਵ ਨਿਯੁਕਤ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ

Must read

ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੌਟ ਵਿਚ ਇਕ ਸਮਾਗਮ ਦੋਰਾਨ ਗਿਦੜਬਾਹਾ ਅਤੇ ਮਲੋਟ ਬਲਾਕ ਦੇ 125 ਨਵ ਨਿਯੁਕਤ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਬੇਰੁਜਗਾਰਾ ਨੂੰ ਸਵੈ ਸਮਰੱਥ ਬਣਾਉਣ ਲਈ PM AJY ਸਕੀਮ ਤਹਿਤ ਈ ਰਿਕਸ਼ਾ ਦੇਣ ਲਈ ਲੋੜਵੰਦ ਦੀ ਰਜਿਸਟਰੇਸ਼ਨ ਕੀਤੀ ਗਈ।

 ਇਸ ਮੌਕੇ ਕੈਬਨਿਟ ਮੰਤਰੀ ਨੇ ਵਰਕਰਾ ਅਤੇ ਹੈਲਪਰਾ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ 5700 ਦੇ ਕਰੀਬ ਆਂਗਣਵਾੜੀ ਵਰਕਰ ਅਤੇ ਹੈਲਪਰਾ ਦੀ ਪਾਰਦਰਸ਼ੀ ਤੋਰ ਤੇ ਭਰਤੀ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਅੱਜ ਬਲਾਕ ਮਲੋਟ ਦੇ 125 ਦੇ ਕਰੀਬ ਨਵ ਨਿਯੁਕਤ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿਤੇ ਗਏ ਹਨ ਉਣਾ ਕਿਹਾ ਕਿ ਆਂਗਣਵਾੜੀ ਵਰਕਰਾ ਦੀ ਹਰ ਮੁਸ਼ਕਲ ਦੇ ਹੱਲ ਲਈ ਪੰਜਾਬ ਸਰਕਾਰ ਯਤਨਸੀਲ ਹੈ ਮੁਸ਼ਕਲਾ ਦਾ ਹੱਲ ਧਰਨੇ ਨਹੀਂ ਬਲਕਿ ਸਰਕਾਰ ਨਾਲ ਤਾਲਮੇਲ ਬਣਾ ਕੇ ਹੱਲ ਕੀਤਾ ਜਾ ਸਕਦਾ ਹੈ ।

ਮੰਤਰੀ ਨੇ ਕਿਹਾ 3 ਹਜਾਰ ਦੇ ਕਰੀਬ ਹੋਰ ਆਂਗਣਵਾੜੀ ਵਰਕਰ ਭਰਤੀ ਕੀਤੇ ਜਾਣਗੇ ਅਤੇ ਉਣਾ ਨੂੰ ਜਲਦ ਮੋਬਾਇਲ ਦਿਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਣਾ ਕਿਹਾ ਕਿ ਅੱਜ ਇਸ ਕੈੰਪ ਦੌਰਾਨ ਬੇਰੁਜਗਾਰਾ ਨੂੰ ਸਵੈ ਸਮਰੱਥ ਬਣਾਉਣ ਲਈ PM AJY ਸਕੀਮ ਤਹਿਤ ਈ ਰਿਕਸ਼ਾ ਦੇਣ ਲਈ ਲੋੜਵੰਦ ਦੀ ਰਜਿਸਟਰੇਸ਼ਨ ਕੀਤੀ ਗਈ  ਜਿਨ੍ਹਾਂ ਨੂੰ ਆਸਾਨ ਕਿਸਤਾ ਤੇ ਈ ਰਿਕਸ਼ਾ ਦਿਤੇ ਜਾਣਗੇ । ਪੁੱਛੇ ਜਾਣ ਤੇ ਕੇ ਪੰਜਾਬ ਵਿਚ ਕਨੂੰਨੀ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਉਣਾ ਜਵਾਬ ਵਿਚ ਹਿਲਾਤ ਪਹਿਲਾ ਅਜਿਹੇ ਹੁੰਦੇ ਸੀ ਪਰ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਸਤੂਸਟ ਹਨ ਅਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ ।

ਦੂਜੇ ਪਾਸੇ ਜਿਲਾ ਭਲਾਈ  ਅਫਸਰ ਜਗਮੋਹਨ ਸਿੰਘ ਨੇ ਦੱਸਿਆ ਕਿ ਅੱਜ ਇਸ ਕੈੰਪ ਵਿਚ ਬੇਰੁਜਗਾਰਾ ਨੂੰ ਸਵੈ ਸਮਰੱਥ ਬਣਾਉਣ ਲਈ PM AJY ਸਕੀਮ ਤਹਿਤ ਈ ਰਿਕਸ਼ਾ ਦੇਣ ਲਈ ਲੋੜਵੰਦ ਦੀ ਰਜਿਸਟਰੇਸ਼ਨ ਕੀਤੀ ਗਈ ਜਿਨ੍ਹਾਂ ਨੂੰ 50 ਹਜਾਰ ਸਬਸਿਡੀ ਅਤੇ ਬਾਕੀ ਦੀ ਰਕਮ ਆਸਾਨ ਕਿਸਤਾ ਤੇ ਲੈ ਕੇ ਈ ਰਿਕਸ਼ੇ ਦਿਤੇ ਜਾਣੇ ਹਨ ਤਾ ਜੋ ਆਪਣਾ ਰੁਜਗਾਰ ਸ਼ੁਰੂ ਕਰ ਸਕਣ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article