ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ। ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਟਰੱਕ ਦੀ ਬ੍ਰੇਕ ਫੇਲ ਹੋ ਜਾਣ ਕਾਰਨ ਵਾਪਰਿਆ। ਇਸ ਦੌਰਾਨ ਟਰੱਕ, ਕਾਰ ਅਤੇ ਆਟੋ ਵਿਚਕਾਰ ਟੱਕਰ ਹੋ ਗਈ। ਜਿਸ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਹਿਚਾਣ 35 ਸਾਲਾ ਮੰਜੂ ਵੱਜੋਂ ਹੋਈ ਹੈ। ਮ੍ਰਿਤਕਾ ਮੱਛਲੀ ਦਾ ਕੰਮ ਕਰਦੀ ਸੀ। ਮੰਜੂ ਕੰਗਣਵਾਲ ਰਹਿੰਦੀ ਸੀ। ਮੰਜੂ ਮੱਛਲੀ ਦਾ ਸਮਾਨ ਲੈਣ ਲਈ ਤਾਜਪੁਰ ਰੋਡ ਬਣੀ ਮੱਛਲੀ ਮੰਡੀ ਵਿੱਚ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ। ਅਤੇ ਮੰਜੂ ਦੀ ਮੌਤ ਹੋ ਜਾਂਦੀ ਹੈ। ਇਸ ਹਾਦਸੇ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋ ਗਿਆ। ਆਟੋ ਵਾਲਾ ਵੀ ਗੰਭੀਰ ਜਖ਼ਮੀ ਹੈ। ਜਿਸ ਨੂੰ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।