ਸ਼੍ਰੀ ਅੰਮ੍ਰਿਤਸਰ, 29 ਜੂਨ : ਅੰਮ੍ਰਿਤਸਰ ਜੰਡਿਆਲਾ ਗੁਰੂ ਟੋਲ ਪਲਾਜਾ ਦੇ ਮੁਲਾਜ਼ਮਾਂ ਤੇ PRTC ਦੇ ਕੰਡਕਟਰ ਦੇ ਨਾਲ ਝੜਪ ਹੋਈ।ਜਿਸ ਦੇ ਦੌਰਾਨ ਕੰਡਕਟਰ ਦਾ ਕਹਿਣਾ ਹੈ ਕਿ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ। ਟੋਲ ਪਲਾਜਾ ਦੇ ਮੁਲਾਜ਼ਮਾਂ ਵੱਲੋਂ ਸਿਰ ਦੇ ਵਿੱਚ ਕੜੇ ਤੇ ਰਾੜ ਮਾਰੀ ਗਈ ਹੈ। ਉਧਰ ਜੇ ਗੱਲ ਕਰੀਏ ਟੋਲ ਪਲਾਜਾ ਮੁਲਾਜ਼ਮਾਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੰਡਕਟਰ ਨੇ ਹੀ ਲੜਾਈ ਸ਼ੁਰੂ ਕੀਤੀ ਤੇ ਇੱਕ ਸਰਦਾਰ ਦੀ ਪੱਗ ਲਾ ਦਿੱਤੀ। ਇਸ ਨੂੰ ਲੈਕੇ ਹੋਇਆ ਸੀ ਝਗੜਾ ਪੀਆਰਟੀਸੀ ਦੇ ਡਰਾਈਵਰਾਂ ਵਲੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਰੋਡ ਜਾਮ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮੌਕੇ ਬੱਸ ਦੇ ਕੰਡਕਟਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜਾਨਾ ਇਸ ਰਸਤੇ ਤੋਂ ਲੰਘਦਾ ਹੈ। ਉਸਦਾ ਬੱਸ ਦਾ ਸਮਾਂ ਹੋ ਰਿਹਾ ਸੀ। ਉਸ ਨੇ ਸਮੇਂ ਦੇ ਹਿਸਾਬ ਦੇ ਨਾਲ ਬੱਸ ਅੱਡੇ ਤੇ ਬੱਸ ਨੂੰ ਲਗਾਉਣਾ ਸੀ ਤੇ ਲੇਟ ਹੋਣ ਦੇ ਚਲਦੇ ਉਸ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਦੂਸਰੇ ਰਸਤੇ ‘ਚੋਂ ਜਾਣ ਦੋ ਤੇ ਜੋ ਪੈਸੇ ਬਣਦੇ ਹਨ ਤੁਸੀਂ ਮਸ਼ੀਨ ਰਾਹੀਂ ਉਸ ਦੇ ਪੈਸੇ ਕੱਟ ਲਓ। ਪਰ ਟੋਲ ਪਲਾਜਾ ਦੇ ਮੁਲਾਜ਼ਮਾਂ ਵਲੋਂ ਅਨਾਕਾਨੀ ਕੀਤੀ ਗਈ ਤੇ ਜਦੋਂ ਬਸ ਮੁਲਾਜ਼ਮ ਵੱਲੋਂ ਬਸ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਤੇ ਬਸ ਕੰਡਕਟਰ ਦੀ ਆਪਸ ਵਿੱਚ ਝੜਪ ਹੋ ਗਈ। ਜਿਸ ਦੀ ਸਾਰੀ ਫੁਟੇਜ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਲੜਾਈ ਦੇ ਵਿੱਚ ਟੋਲ ਪਲਾਜਾ ਮੁਲਾਜ਼ਮ ਦੀ ਪੱਗ ਵੀ ਉੱਤਰ ਗਈ। ਪਰ ਉੱਥੇ ਹੀ ਇੱਕ ਬੱਸ ਕੰਡਕਟਰ ਇਕੱਲੇ ਨੂੰ ਸੱਤ ਅਠ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਲੋਂ ਕੁੱਟਿਆ ਜਾ ਰਿਹਾ ਹੈ। ਇਹ ਵੀ CCYV ਕੈਮਰੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ। ਜਿਸ ਦੇ ਚਲਦੇ ਬੱਸ ਮੁਲਾਜ਼ਮਾਂ ਵਲੋਂ ਟੋਲ ਪਲਾਜਾ ਦਾ ਰੋਡ ਜਾਮ ਕਰਕੇ ਟੋਲ ਪਲਾਜਾ ਮੁਲਾਜ਼ਮਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਚਲਦੇ ਥਾਣਾ ਜੰਡਿਆਲਾ ਗੁਰੂ ਦੇ ਡੀਐਸਪੀ ਮੌਕੇ ਤੇ ਪੁੱਜੇ। ਉਹਨਾਂ ਜਾਂਚ ਸ਼ੁਰੂ ਕੀਤੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ। ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।