ਕੀ ਤੁਸੀਂ ਆਪਣੇ ਆਧਾਰ ਕਾਰਡ ‘ਤੇ ਹੋਰ ਸਿਮ ਜਾਰੀ ਕੀਤੇ ਹਨ? ਜੇਕਰ ਅਜਿਹਾ ਹੈ ਤਾਂ ਤੁਹਾਨੂੰ 3 ਸਾਲ ਦੀ ਕੈਦ ਅਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਦਰਅਸਲ, ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ, ਕੇਂਦਰ ਸਰਕਾਰ ਨੇ ਦੂਰਸੰਚਾਰ ਐਕਟ 2023 ਲਾਗੂ ਕੀਤਾ ਹੈ, ਜਿਸ ਦੇ ਤਹਿਤ ਸੀਮਤ ਗਿਣਤੀ ਵਿੱਚ ਸਿਮ ਕਾਰਡ ਰੱਖੇ ਜਾ ਸਕਦੇ ਹਨ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ…
ਨਵੇਂ ਨਿਯਮ ਮੁਤਾਬਕ ਸਿਮ ਕਾਰਡ ਰੱਖਣ ਦੀ ਵੱਧ ਤੋਂ ਵੱਧ ਸੀਮਾ 9 ਹੈ। ਮਤਲਬ, ਇੱਕ ਆਧਾਰ ਕਾਰਡ ‘ਤੇ ਵੱਧ ਤੋਂ ਵੱਧ 9 ਸਿਮ ਕਾਰਡ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ, ਜੰਮੂ-ਕਸ਼ਮੀਰ ਅਤੇ ਅਸਾਮ ਵਰਗੇ ਸੰਵੇਦਨਸ਼ੀਲ ਰਾਜਾਂ ਵਿੱਚ, ਸਿਮ ਰੱਖਣ ਦੀ ਸੀਮਾ ਨੂੰ ਘਟਾ ਕੇ 6 ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।