ਲੁਧਿਆਣਾ ਪੰਜਾਬ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਲੁਧਿਆਣਾ ਆਪਣੀਆਂ ਬਹੁਤ ਸਾਰੀਆਂ ਆਕਰਸ਼ਕ ਥਾਵਾਂ ਲਈ ਜਾਣਿਆ ਜਾਂਦਾ ਹੈ। ਜਿੱਥੇ ਲੋਕ ਅਕਸਰ ਵੀਕਐਂਡ ‘ਤੇ ਜਾਣਾ ਪਸੰਦ ਕਰਦੇ ਹਨ। ਲੁਧਿਆਣਾ ਵਿੱਚ ਘੁੰਮਣ-ਫਿਰਨ ਲਈ ਬੇਹੱਦ ਖੂਬਸੂਰਤ ਥਾਵਾਂ ਹਨ। ਆਓ ਤੁਹਾਨੂੰ ਲੁਧਿਆਣਾ ਦੀਆਂ ਕੁਝ ਪ੍ਰਸਿੱਧ ਥਾਵਾਂ ਬਾਰੇ ਦੱਸਦੇ ਹਾਂ –
ਸਾਊਥ ਸਿਟੀ
ਸਾਊਥ ਸਿਟੀ ਲੁਧਿਆਣਾ ਦੇ ਪੋਰਸ਼ ਇਲਾਕਿਆਂ ਵਿੱਚੋਂ ਇੱਕ ਹੈ। ਇਹ ਇਲਾਕਾ ਅਯਾਲੀ ਖੁਰਦ ਸਿੱਧਵਾਂ ਨਹਿਰ ਰੋਡ ਅਤੇ ਪ੍ਰਤਾਪ ਸਿੰਘਵਾਲਾ ਦੇ ਨੇੜੇ ਹੈ। ਸਾਊਥ ਸਿਟੀ ਲੁਧਿਆਣਾ ‘ਚ ਪਿਛਲੇ 10 ਸਾਲਾਂ ਤੋਂ ਜ਼ਿਆਦਾ ਚਰਚਾ ‘ਚ ਆਇਆ। ਤੁਹਾਨੂੰ ਦੱਸ ਦਈਏ ਕਿ ਇਹ ਮਾਰਕੀਟ ਬਾਹਰ ਦੇ ਪਲਾਜ਼ੇ ਵਰਗੀ ਬਣ ਰਹੀ ਹੈ। ਇੱਥੇ ਵੱਖ-ਵੱਖ ਤਰਾਂ ਦੇ ਸਟੋਰ ਹਨ। ਜਿਵੇਂ ਕਿ ਫ਼ੂਡ ਅਤੇ ਬ੍ਰਾਂਡਡ ਕਪੜਿਆਂ ਦੇ ਸ਼ੋਅਰੂਮ। ਇੱਥੇ ਬੇਹੱਦ ਸੋਹਣੀਆਂ ਜਗਾਵਾਂ ਹਨ ਜਿੱਥੇ ਤੁਸੀਂ ਪਰਿਵਾਰ ਨਾਲ ਘੁੰਮ ਸਕਦੇ ਹੋ ਅਤੇ ਉਸ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਸਕਦੇ ਹੋ। ਇਹ ਮਾਰਕੀਟ NRI ਲੋਕਾਂ ਲਈ ਖਿੱਚ ਦਾ ਕੇਂਦਰ ਬਣ ਚੁੱਕੀ ਹੈ ਅਤੇ ਨੌਜਵਾਨ ਇੱਥੇ ਗੇੜੀ ਲਾਉਣਾ ਬੇਹੱਦ ਪਸੰਦ ਕਰਦੇ ਹਨ। ਜਿੱਥੇ ਲੋਕ ਪਹਿਲਾਂ ਲੁਧਿਆਣਾ ਦੇ KIPPS ਮਾਰਕੀਟ ਜਾਂਦੇ ਸੀ ਹੁਣ ਉਂਥੇ ਹੀ ਲੋਕ ਖੁੱਲ੍ਹੇ ਇਲਾਕੇ ਵਿੱਚ ਬਣੇ ਸਾਊਥ ਸਿਟੀ ‘ਚ ਜਾਣਾ ਪਸੰਦ ਕਰਦੇ ਹਨ। ਇੱਥੇ ਇਸ ਦੀ ਰੌਣਕ ਨੂੰ ਚਾਰ ਚੰਨ ਲਾਉਣ ਦਾ ਕੰਮ Canal View ਕਰਦਾ ਹੈ।
ਵੇਵ ਮਾਲ
ਵੇਵ ਮਾਲ ਲੁਧਿਆਣਾ ਸ਼ਹਿਰ ਦੇ ਸਭ ਤੋਂ ਵਧੀਆ ਮਾਲਾਂ ਵਿੱਚੋਂ ਇੱਕ ਹੈ। ਮਾਲ ਆਪਣੇ ਦੋਸਤਾਂ ਨਾਲ ਮੌਜ-ਮਸਤੀ ਕਰਨ ਅਤੇ ਆਰਾਮ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਹੈ। ਇਹ ਲੁਧਿਆਣਾ ਵਿੱਚ ਖਾਣ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ ਕਿਉਂਕਿ ਇਸ ਮਾਲ ਵਿੱਚ ਰੈਸਟੋਰੈਂਟ ਅਤੇ ਕੈਫ਼ੇ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ। ਵੇਵ ਮਾਲ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਹੈ।
ਫਿਲੌਰ ਦਾ ਕਿਲਾ
ਫਿਲੌਰ ਕਿਲ੍ਹੇ ਦੀ ਵਿਲੱਖਣ ਯੂਰਪੀਅਨ ਆਰਕੀਟੈਕਚਰ ਤੁਹਾਨੂੰ ਹੈਰਾਨ ਕਰ ਦੇਵੇਗਾ। ਇਸ ਕਿਲ੍ਹੇ ਦੇ ਆਲੇ-ਦੁਆਲੇ ਡੂੰਘੀ ਖਾਈ ਹੈ। ਇਸ ਦੇ ਨਾਲ ਹੀ 4 ਬੁਰਜ, 4 ਚੌਕੀਦਾਰ, ਸ਼ਾਨਦਾਰ ਗੇਟ ਅਤੇ ਉੱਚੀਆਂ ਕੰਧਾਂ ਸੈਲਾਨੀਆਂ ਨੂੰ ਬਹੁਤ ਪਸੰਦ ਹਨ। ਹਾਲਾਂਕਿ 200 ਸਾਲ ਪੁਰਾਣਾ ਇਹ ਕਿਲਾ ਸੈਲਾਨੀਆਂ ਲਈ ਵੀਰਵਾਰ ਨੂੰ ਹੀ ਖੋਲ੍ਹਿਆ ਜਾਂਦਾ ਹੈ।
ਹਾਰਡੀਜ਼ ਵਰਲਡ
ਲੁਧਿਆਣਾ ਦੇ ਹਾਰਡੀਜ਼ ਵਰਲਡ ਅਮਿਊਜ਼ਮੈਂਟ ਪਾਰਕ ਦਾ ਦੌਰਾ ਸਭ ਤੋਂ ਵਧੀਆ ਹੋ ਸਕਦਾ ਹੈ। ਇਸ ਪਾਰਕ ਵਿੱਚ ਤੁਸੀਂ ਪਾਣੀ ਦੀ ਸਵਾਰੀ ਤੋਂ ਲੈ ਕੇ ਰੋਲਰ ਕੋਸਟਰ, ਸੂਰਜ ਅਤੇ ਚੰਦਰਮਾ, ਪੈਂਡੂਲਮ ਅਤੇ ਮੋਟਰਸਾਈਕਲ ਤੱਕ 20 ਤੋਂ ਵੱਧ ਸਾਹਸ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਪਾਰਕ ਪੰਜਾਬ ਦੇ ਸਭ ਤੋਂ ਵਧੀਆ ਵਾਟਰ ਥੀਮ ਪਾਰਕਾਂ ਵਿੱਚ ਗਿਣਿਆ ਜਾਂਦਾ ਹੈ।
ਨਹਿਰੂ ਰੋਜ਼ ਗਾਰਡਨ
ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਵਿੱਚ ਸਥਿਤ ਨਹਿਰੂ ਪਲੈਨੀਟੇਰੀਅਮ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਲਈ ਮਸ਼ਹੂਰ ਹੈ। ਇੱਥੇ ਤੁਸੀਂ ਸੂਰਜੀ ਪ੍ਰਣਾਲੀ ਦੇ ਬਹੁਤ ਸਾਰੇ ਸ਼ਾਨਦਾਰ ਦ੍ਰਿਸ਼ ਦੇਖ ਸਕਦੇ ਹੋ। ਇਸ ਦੇ ਨਾਲ ਹੀ ਗਲੈਕਸੀ, ਚੰਦਰਮਾ, ਤਾਰਿਆਂ ਅਤੇ ਆਕਾਸ਼ੀ ਵਸਤੂਆਂ ਨੂੰ ਦੇਖਣਾ ਤੁਹਾਡੇ ਲਈ ਅਦਭੁਤ ਅਨੁਭਵ ਸਾਬਤ ਹੋ ਸਕਦਾ ਹੈ। ਨਹਿਰੂ ਪਲੈਨੀਟੇਰੀਅਮ ਵਿੱਚ ਕੁੱਲ 80 ਸੀਟਾਂ ਹਨ। ਜਿਸ ਲਈ ਤੁਸੀਂ ਐਡਵਾਂਸ ਬੁਕਿੰਗ ਵੀ ਕਰਵਾ ਸਕਦੇ ਹੋ।
ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ
ਇਤਿਹਾਸਕ ਵਿਰਾਸਤ ਨੂੰ ਦੇਖਣ ਲਈ ਤੁਸੀਂ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਜਾ ਸਕਦੇ ਹੋ। 4 ਏਕੜ ਵਿੱਚ ਫੈਲੇ ਇਸ ਅਜਾਇਬ ਘਰ ਵਿੱਚ ਹਥਿਆਰ, ਸ਼ਸਤਰ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਦੀਆਂ ਝਲਕੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਅਜਾਇਬ ਘਰ ਵਿੱਚ ਹਰ ਰੋਜ਼ ਸ਼ਾਮ ਨੂੰ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਜਾਂਦਾ ਹੈ।