ਉਦਯੋਗਪਤੀ ਵੇਲਮਤੀ ਚੰਦਰਸ਼ੇਖਰ ਜਨਾਰਦਨ ਰਾਓ ਦਾ ਕਤਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਪੁਲਿਸ ਨੇ ਕਿਹਾ ਕਿ ਹੈਦਰਾਬਾਦ ਦੇ 86 ਸਾਲਾ ਰਾਓ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਕਥਿਤ ਤੌਰ ‘ਤੇ ਉਸਦੇ ਪੋਤੇ ਨੇ ਉਸਦੇ ਘਰ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਤੋਂ ਪਹਿਲਾਂ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ ਸੀ। 29 ਸਾਲਾ ਪੋਤੇ ਕਿਲਾਰੂ ਕੀਰਤੀ ਤੇਜਾ ਨੇ ਕਥਿਤ ਤੌਰ ‘ਤੇ ਵੇਲਜਨ ਗਰੁੱਪ ਦੇ ਚੇਅਰਮੈਨ ਰਾਓ ‘ਤੇ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ। ਇਹ ਕਤਲ ਜਾਇਦਾਦ ਦੀ ਵੰਡ ਨੂੰ ਲੈ ਕੇ ਕੀਤਾ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤੇਜਾ ਨੂੰ ਜੱਦੀ ਜਾਇਦਾਦ ਦੇ ਹਿੱਸੇ ਵਜੋਂ 4 ਕਰੋੜ ਰੁਪਏ ਦਿੱਤੇ ਗਏ ਸਨ।
ਤੇਜਾ ਹਾਲ ਹੀ ਵਿੱਚ ਅਮਰੀਕਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਹੈਦਰਾਬਾਦ ਵਾਪਸ ਆਇਆ ਹੈ। ਝਗੜੇ ਅਤੇ ਹਮਲੇ ਦੇ ਸਮੇਂ, ਉਹ ਆਪਣੀ ਮਾਂ ਨਾਲ ਰਾਓ ਦੇ ਘਰ ਗਿਆ ਹੋਇਆ ਸੀ। ਤੇਜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜਨਾਰਦਨ ਰਾਓ ਇੱਕ ਮਸ਼ਹੂਰ ਉਦਯੋਗਪਤੀ ਸਨ।
ਤਿੰਨ ਦਿਨ ਬਾਅਦ ਸਥਾਨਕ ਪੁਲਿਸ ਨੇ ਉਨ੍ਹਾਂ ਦੇ ਪੋਤੇ ਕਿਲਾਰੂ ਕੀਰਤੀ ਤੇਜਾ ਨੂੰ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ। ਪੋਸਟਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ ਪਰ ਪੁਲਿਸ ਨੇ ਕਿਹਾ ਕਿ ਹੈਦਰਾਬਾਦ ਉਦਯੋਗਪਤੀ ਦੇ ਸਰੀਰ ‘ਤੇ ਸੱਟਾਂ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਉਸ ਨੂੰ 70 ਤੋਂ ਵੱਧ ਵਾਰ ਚਾਕੂ ਮਾਰਿਆ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਕਤਲ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਤੇਜਾ ਨੇ ਕਥਿਤ ਤੌਰ ’ਤੇ ਅਪਣੀ ਮਾਂ ਨੂੰ ਵੀ ਚਾਕੂ ਮਾਰਿਆ ਸੀ ਅਤੇ ਉਹ ਇਸ ਸਮੇਂ ਹਸਪਤਾਲ ਵਿਚ ਹੈ।