ਨਵੀਂ ਦਿੱਲੀ, 8 ਜੂਨ- ਕੰਗਨਾ ਰਣੌਤ ਥੱਪੜ ਕਾਂਡ ਤੋਂ ਬਾਅਦ ਇੱਕ ਵਾਰ ਫ਼ੇਰ ਤੋੰ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸਨੇ ਅੱਜ ਫ਼ੇਰ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਹਰ ਜਬਰ ਜਨਾਹ ਕਰਨ ਵਾਲੇ, ਕਾਤਲ ਜਾਂ ਚੋਰ ਕੋਲ ਜ਼ੁਰਮ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਜਜ਼ਬਾਤੀ, ਸਰੀਰਕ, ਮਨੋਵਿਗਿਆਨਕ ਜਾਂ ਆਰਥਿਕ ਕਾਰਨ ਹੁੰਦਾ ਹੈ ਤੇ ਕੋਈ ਵੀ ਜ਼ੁਰਮ ਕਦੇ ਵੀ ਬਿਨਾਂ ਕਾਰਨ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯਾਦ ਰੱਖੋ ਜੇਕਰ ਤੁਸੀਂ ਕਿਸੇ ਦੇ ਖ਼ੇਤਰ ਵਿਚ ਦਾਖ਼ਲ ਹੋ ਕੇ, ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਸਰੀਰ ਨੂੰ ਛੂਹਣ ਅਤੇ ਉਨ੍ਹਾਂ ’ਤੇ ਹਮਲਾ ਕਰਨ ’ਤੇ ਸਹਿਮਤ ਹੋ ਤਾਂ ਤੁਸੀਂ ਜਬਰ ਜਨਾਹ ਜਾਂ ਕਤਲ ਕਰਨ ਵਾਲੇ ਦੇ ਨਾਲ ਵੀ ਸਹਿਮਤ ਹੋ। ਉਨ੍ਹਾਂ ਅੱਗੇ ਲਿਖਿਆ ਕਿ ਮੇਰਾ ਸੁਝਾਅ ਹੈ ਕਿ ਕ੍ਰਿਪਾ ਕਰਕੇ ਯੋਗ ਅਤੇ ਧਿਆਨ ਕਰੋ ਤੇ ਇੰਨੀ ਈਰਖਾ ਨਾ ਰੱਖੋ।
ਦੱਸ ਦਈਏ 6 ਜੂਨ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਨੂੰ ਚਪੇੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਕੰਗਨਾ ਵੱਲੋਂ ਕੁਲਵਿੰਦਰ ਕੌਰ ਨੂੰ ਗਲਤ ਸ਼ਬਦ ਬੋਲੇ ਗਏ ਸਨ ਜਿਸ ਤੋੰ ਉਸਨੇ ਕੰਗਣਾ ਨੂੰ ਥੱਪੜ ਮਾਰਿਆ।