Wednesday, December 18, 2024
spot_img

ਜ਼ੀਰਕਪੁਰ ਵਿਖੇ ਰਿੰਦਾ-ਖਤਰੀ ਗੈਂਗ ਦੇ ਗੈਂਗ*ਸਟਰ ਜੱਸਾ ਹੈਪੋਵਾਲ ਦਾ ਐਨਕਾਊਂਟਰ

Must read

ਜ਼ੀਰਕਪੁਰ, 13 ਦਸੰਬਰ : ਅੱਜ ਬੁੱਧਵਾਰ ਸਵੇਰੇ ਜ਼ੀਰਕਪੁਰ ਦੇ ਪੀਰਮੁੱਛੈਲਾ ਖੇਤਰ ਵਿੱਚ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਪੁਲੀਸ ਵਲੋਂ ਐਨਕਾਊਂਟਰ ਕੀਤਾ। ਪੁਲੀਸ ਟੀਮ ਜੱਸੇ ਨੂੰ ਇਰਾਦਾ ਕਤਲ ਦੇ ਇੱਕ ਕੇਸ ਵਿੱਚ ਅਸਲਾ ਅਤੇ ਪਿਸਤੌਲ ਬਰਾਮਦ ਕਰਨ ਇਥੇ ਲੈ ਕੇ ਆਈ ਸੀ। ਇਸ ਦੌਰਾਨ ਉਸਨੇ ਫ਼ਰਾਰ ਹੋਣ ਦੀ ਕੋਸਿਸ਼ ਕੀਤੀ ਸੀ। ਪੁਲੀਸ ਨੇ ਉਸਨੂੰ ਚੇਤਾਵਨੀ ਦਿੰਦੇ ਹੋਏ ਪਹਿਲਾਂ ਹਵਾ ਵਿੱਚ ਗੋਲੀ ਚਲਾਈ, ਇਸਦੇ ਬਾਵਜੂਦ ਜਦੋਂ ਓਹ ਨਹੀਂ ਰੁਕਿਆ ਤਾਂ ਪੁਲੀਸ ਟੀਮ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ। ਇਹ ਸਪੱਸ਼ਟ ਨਹੀਂ ਹੈ ਕਿ ਉਹ ਜ਼ਿੰਦਾ ਹੈ ਜਾਂ ਮਰ ਗਿਆ , ਪੁਲੀਸ ਦੇ ਆਲਾ ਅਧਿਕਾਰੀ ਉਸਦੇ ਜ਼ਖ਼ਮੀ ਹੋਣ ਦੀ ਗੱਲ ਦੱਸ ਰਹੇ ਹਨ।

ਸੂਤਰਾਂ ਮੁਤਾਬਕ ਜੱਸੇ ਨੂੰ ਛੇ ਗੋਲੀਆਂ ਲਗਿਆ ਹਨ। ਇਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਜੱਸਾ 6 ਕਤਲ ਕੇਸਾਂ ਵਿੱਚ ਮੋਸਟ ਵਾਂਟੇਡ ਸੀ।ਮੌਕੇ ‘ਤੇ ਪਹੁੰਚੇ ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਗੈਂਗਸਟਰਾਂ ਹਰਵਿੰਦਰ ਰਿੰਦਾ ਅਤੇ ਸੋਨੂੰ ਖੱਤਰੀ ਦਾ ਨਜ਼ਦੀਕੀ ਹੈ। ਗੋਲੀਬਾਰੀ ਜ਼ੀਰਕਪੁਰ ਦੇ ਪੀਰਮੁੱਛੈਲਾ ਖ਼ੇਤਰ ਵਿੱਚ ਹੋਈ। ਸੰਦੀਪ ਗੋਇਲ ਨੇ ਦੱਸਿਆ ਕਿ ਇਸ ਨੇ ਜੁਲਾਈ ‘ਚ ਇਕ ਵਿਅਕਤੀ ‘ਤੇ ਹਮਲਾ ਕੀਤਾ ਸੀ। ਇਕ ਵਿਅਕਤੀ ਨੂੰ ਸ਼ੱਕ ਸੀ ਕਿ ਦੂਜੇ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਸੋਨੂੰ ਖੱਤਰੀ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਸੋਨੂੰ ਖੱਤਰੀ ਦੇ ਕਹਿਣ ‘ਤੇ ਜੱਸਾ ਹੈਪੋਵਾਲ ਨੇ ਉਕਤ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਜੱਸੇ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।

ਅਕਤੂਬਰ ਵਿੱਚ 3 ਦਿਨਾਂ ਵਿੱਚ 3 ਕਤਲ ਕੀਤੇ। ਅਤੇ ਉਸ ਨੂੰ ਨਵੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਸ ਨੂੰ ਕਾਤਲਾਨਾ ਹਮਲੇ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਸੀ। ਜੱਸੇ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਇਸ ਨੇ ਦੱਸਿਆ ਕਿ ਇੰਦਰ ‘ਤੇ ਹਮਲੇ ਤੋਂ ਬਾਅਦ ਇੱਥੇ ਚੀਨ ਦੀ ਬਣੀ ਪਿਸਤੌਲ ਛੁਪਾਈ ਗਈ ਸੀ ਜਿਸ ਨੂੰ ਬਰਾਮਦ ਕਰਨ ਲਈ ਲਿਆਂਦਾ ਗਿਆ ਸੀ। ਜੱਸੇ ਦੇ ਹੱਥ ਵਿੱਚ ਹੱਥਕੜੀ ਲਗੀ ਹੋਈ ਸੀ ਜਿਸ ਨੂੰ ਓਹ ਛੁਡਵਾ ਕੇ ਭਜਣ ਲੱਗਾ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article