ਪੰਜਾਬ ‘ਚ 4 ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਆਏ ਹਨ। ਜਿਸ ਵਿੱਚ ਆਪ ਦੇ ਤਿੰਨ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਜਦਕਿ ਕਾਂਗਰਸ ਦੇ ਹਿੱਸੇ ਇੱਕ ਸੀਟ ਆਈ ਹੈ।
ਪਹਿਲਾਂ ‘ਆਪ’ ਪਾਰਟੀ ਕੋਲ ਕੁੱਲ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ 92 ਸੀ ਹੁਣ ਤਿੰਨ ਸੀਟਾਂ ਜਿੱਤਣ ਮਗਰੋਂ ‘ਆਪ’ ਕੋਲ ਵਿਧਾਇਕਾਂ ਦੀ ਗਿਣਤੀ 95 ਹੋ ਗਈ ਹੈ। ਉੱਥੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਕੋਲ ਪਹਿਲਾਂ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਗਿਣਤੀ 18 ਸੀ ਜੋ ਕਿ ਹੁਣ ਘੱਟ ਕੇ 16 ਰਹਿ ਗਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਅਤੇ ਬੀਜੇਪੀ ਦੀ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ ਦੋ ਦੋ ਹੈ, ਬਸਪਾ ਕੋਲ ਇਕ ਵਿਧਾਇਕ ਹੈ, ਉੱਥੇ ਹੀ ਆਜ਼ਾਦ ਦਾ ਵੀ ਇੱਕ ਵਿਧਾਇਕ ਹੈ।