ਪੰਜਾਬ ਦੇ ਲੋਕਾਂ ਲਈ ਖਾਸ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਲਿਆ ਰਹੀ ਹੈ। ਹੁਣ ਪੰਜਾਬ ਦੇ ਲੋਕ ਪੰਜਾਬ ਵਿੱਚ ਹੀ ਜਰਮਨੀ, ਫਰਾਂਸ ਅਤੇ ਆਸਟ੍ਰੇਲੀਆ ਦੇ ਨਜ਼ਾਰੇ ਦੇਖ ਸਕਣਗੇ। ਇਸ ਸਬੰਧੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਾਂਝੀ ਕੀਤੀ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ ਇਹ ਪ੍ਰੋਜੈਕਟ ਉਨ੍ਹਾਂ ਨੂੰ ਘਟਾਉਣ ਅਤੇ ਟ੍ਰੈਫਿਕ ਸਮੱਸਿਆ ਨੂੰ ਘਟਾਉਣ ਲਈ ਲਿਆਂਦਾ ਜਾ ਰਿਹਾ ਹੈ।
ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸੜਕੀ ਢਾਂਚੇ ਨੂੰ ਉਪਰੋਕਤ ਦੇਸ਼ਾਂ ਦੀ ਤਰਜ਼ ‘ਤੇ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ਨੂੰ ਨਵਾਂ ਰੂਪ ਦਿੰਦੇ ਹੋਏ ਕਿਨਾਰੇ ਬੈਠਣ ਲਈ ਬੈਂਚ, ਸਟਰੀਟ ਲਾਈਟਾਂ, ਬੱਸ ਸਟਾਪ, ਸੈਂਟਰ, ਚਾਰਜਿੰਗ ਸਿਸਟਮ ਆਦਿ ਵਰਗੀਆਂ ਹੋਰ ਸਹੂਲਤਾਂ ਉਪਲਬਧ ਹੋਣਗੀਆਂ।
ਹਰ ਤਰ੍ਹਾਂ ਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖਰੀਆਂ ਲੇਨਾਂ ਨਿਰਧਾਰਤ ਕੀਤੀਆਂ ਜਾਣਗੀਆਂ। ਗਲੀਆਂ ਵਿੱਚ ਸਾਈਨ ਬੋਰਡ ਲਗਾਏ ਜਾਣਗੇ। ਇਸ ਤੋਂ ਇਲਾਵਾ ਪੂਰੇ ਢਾਂਚੇ ਨੂੰ ਗੂਗਲ ਮੈਪ ਨਾਲ ਵੀ ਅਪਡੇਟ ਕੀਤਾ ਜਾਵੇਗਾ। ਹਰਪਾਲ ਚੀਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਜਾਵੇਗਾ ਅਤੇ ਲੋਕਾਂ ਤੋਂ ਫੀਡਬੈਕ ਵੀ ਲਿਆ ਜਾਵੇਗਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 8 ਮਹੀਨਿਆਂ ਦਾ ਟੀਚਾ ਰੱਖਿਆ ਹੈ।
ਲੁਧਿਆਣਾ (ਅੱਪਗ੍ਰੇਡੇਸ਼ਨ – 12.4 ਕਿਲੋਮੀਟਰ)
ਪੁਰਾਣੀ ਜੀਟੀ ਰੋਡ, ਚੌੜਾ ਬਾਜ਼ਾਰ, ਘੁਮਾਰ ਮੰਡੀ ਰੋਡ ਸ਼ਾਮਲ ਹਨ।
ਅੰਮ੍ਰਿਤਸਰ (ਅੱਪਗ੍ਰੇਡੇਸ਼ਨ – 17.5 ਕਿਲੋਮੀਟਰ)
ਮਜੀਠਾ ਰੋਡ, ਕੋਰਟ ਰੋਡ, ਸ਼ੁਭਮ ਰੋਡ, ਅੰਮ੍ਰਿਤਸਰ ਕੈਂਟ ਰੋਡ, ਰੇਸ ਕੋਰਸ ਰੋਡ, ਗੋਲਬਾਗ ਰੋਡ, ਜੀ.ਟੀ. ਰੋਡ।
ਜਲੰਧਰ (ਅੱਪਗ੍ਰੇਡੇਸ਼ਨ- 12.3 ਕਿਲੋਮੀਟਰ)
ਐਚਐਮਵੀ ਰੋਡ, ਆਦਰਸ਼ ਨਗਰ ਰੋਡ ਅਤੇ ਟਾਂਡਾ ਰੋਡ, ਪਠਾਨਕੋਟ ਰੋਡ, ਮਾਡਲ ਟਾਊਨ ਮੇਨ ਰੋਡ, ਨਕੋਦਰ-ਜਲੰਧਰ ਰੋਡ ਸ਼ਾਮਲ ਹਨ।