Friday, September 20, 2024
spot_img

ਚੰਡੀਗੜ੍ਹ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਹਰਾ ਕੇ ਜਿੱਤ ਕੀਤੀ ਹਾਸਿਲ

Must read

ਅੱਜ ਸਵੇਰ ਤੋਂ ਲੋਕ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਸਖ਼ਤ ਮੁਕਾਬਲੇ ਵਿੱਚ ਉਨ੍ਹਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ 3613 ਵੋਟਾਂ ਨਾਲ ਹਰਾਇਆ। ਮਨੀਸ਼ ਤਿਵਾਰੀ ਨੂੰ ਕੁੱਲ 206829 ਵੋਟਾਂ ਮਿਲੀਆਂ। ਜਦਕਿ ਸੰਜੇ ਟੰਡਨ ਨੂੰ 203216 ਵੋਟਾਂ ਮਿਲੀਆਂ। 14 ਗੇੜਾਂ ਦੀ ਗਿਣਤੀ ਵਿੱਚ ਭਾਜਪਾ ਇੱਕ ਵਾਰ ਵੀ ਲੀਡ ਤੱਕ ਨਹੀਂ ਪਹੁੰਚ ਸਕੀ।

ਜਿੱਤ ਦਰਜ ਕਰਨ ਤੋਂ ਬਾਅਦ ਮਨੀਸ਼ ਤਿਵਾੜੀ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਕਾਊਂਟਿੰਗ ਸੈਂਟਰ ਵਿੱਚ ਪਹੁੰਚ ਗਏ ਹਨ। ਕਾਂਗਰਸੀ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਵਿੱਚ 1 ਜੂਨ ਨੂੰ 67.98% ਵੋਟਿੰਗ ਹੋਈ ਸੀ। ਇਹ 2019 ਦੇ ਮੁਕਾਬਲੇ 2.56 ਫੀਸਦੀ ਅਤੇ 2014 ਦੇ ਮੁਕਾਬਲੇ 5.71 ਫੀਸਦੀ ਘੱਟ ਰਹੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article