Thursday, September 19, 2024
spot_img

ਘਰੇਲੂ ਝਗੜਾ ਨੂੰ ਲੈਕੇ ਚੰਡੀਗੜ੍ਹ ਅਦਾਲਤ ‘ਚ ਪੁਲਿਸ ਸਾਬਕਾ AIG ਨੇ IRS ਅਫਸਰ ਦਾ ਗੋਲ਼ੀ ਮਾਰ ਕਰ’ਤਾ ਕਤਲ, ਜਾਣੋ ਕੀ ਹੈ ਵਜ੍ਹਾ

Must read

ਪੰਜਾਬ ਪੁਲਿਸ ਦੇ ਮੁਅੱਤਲ ਏਆਈਜੀ ਨੇ ਘਰੇਲੂ ਝਗੜਾ ਨੂੰ ਲੈਕੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੋਵਾਂ ਪਰਿਵਾਰਾਂ ਵਿੱਚ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈਕੇ ਦੋਵੇਂ ਧਿਰਾਂ ਸ਼ਨੀਵਾਰ ਨੂੰ ਚੰਡੀਗੜ੍ਹ ਫੈਮਿਲੀ ਕੋਰਟ ਪਹੁੰਚੀਆਂ ਸਨ। ਮੁਲਜ਼ਮ ਦੀ ਪਛਾਣ ਮੁਅੱਤਲ ਏਆਈਜੀ ਹਿਊਮਨ ਰਾਈਟਸ ਮਾਲਵਿੰਦਰ ਸਿੰਘ ਸਿੱਧੂ ਵਜੋਂ ਹੋਈ ਹੈ । ਜਦੋਂ ਮੁਲਜ਼ਮ ਨੇ ਬਾਥਰੂਮ ਜਾਣ ਲਈ ਕਿਹਾ ਤਾਂ ਦੋਵਾਂ ਧਿਰਾਂ ਵਿੱਚ ਗੱਲਬਾਤ ਚੱਲ ਰਹੀ ਸੀ। ਇਸ ‘ਤੇ ਉਨ੍ਹਾਂ ਦੇ ਜਵਾਈ ਨੇ ਕਿਹਾ ਕਿ ਮੈਂ ਰਸਤਾ ਦਿਖਾਵਾਂਗਾ। ਦੋਵੇਂ ਕਮਰੇ ਤੋਂ ਬਾਹਰ ਚਲੇ ਗਏ।
ਇਸ ਦੌਰਾਨ ਮੁਲਜ਼ਮ ਨੇ ਆਪਣੀ ਬੰਦੂਕ ਵਿੱਚੋਂ ਪੰਜ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਨੌਜਵਾਨ ਨੂੰ ਲੱਗੀਆਂ। ਇੱਕ ਗੋਲੀ ਕਮਰੇ ਦੇ ਦਰਵਾਜ਼ੇ ਅੰਦਰ ਵੱਜੀ। ਦੋ ਫਾਇਰ ਖਾਲੀ ਗਏ। ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ ‘ਚ ਹੰਗਾਮਾ ਹੋ ਗਿਆ। ਮੌਕੇ ‘ਤੇ ਪਹੁੰਚੇ ਵਕੀਲਾਂ ਨੇ ਦੋਸ਼ੀ ਨੂੰ ਫੜ ਕੇ ਕਮਰੇ ‘ਚ ਬੰਦ ਕਰ ਦਿੱਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article