ਲੁਧਿਆਣਾ ‘ਚ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬਿਕਰਮ ਮਜੀਠੀਆ, ਮੰਤਰੀ ਰਵਨੀਤ ਬਿੱਟੂ, ਅਮਰਿੰਦਰ ਸਿੰਘ ਰਾਜਾਵੜਿੰਗ ਸਣੇ ਸੀਐਮ ਮਾਨ ਸ਼ਹਿਰ ਵਿੱਚ ਇੱਕ-ਦੂਜੇ ‘ਤੇ ਪਲਟ ਵਾਰ ਕਰਨਗੇ। ਦਿਨ ਭਰ ਲੁਧਿਆਣਾ ਵਿੱਚ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਸਕਦਾ ਹੈ।
ਨਗਰ ਨਿਗਮ ਚੋਣਾਂ ਦਾ ਪ੍ਰਚਾਰ ਅੱਜ ਯਾਨੀ ਵੀਰਵਾਰ ਸ਼ਾਮ 4 ਵਜੇ ਸਮਾਪਤ ਹੋ ਜਾਵੇਗਾ। ਦੱਸ ਦਈਏ ਕਿ ਨਿਗਮ ਚੋਣਾਂ ਲਈ ਵੋਟਾਂ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣੀਆਂ ਹਨ। ਸੜਕਾਂ ‘ਤੇ ਵੱਜਦੇ ਢੋਲ ਅਤੇ ਆਟੋਆਂ ‘ਤੇ ਵੱਜਦੇ ਲਾਊਡ ਸਪੀਕਰਾਂ ਦਾ ਸ਼ੋਰ ਬੰਦ ਹੋ ਜਾਵੇਗਾ।
ਜਦ ਕਿ 21 ਦਸੰਬਰ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ‘ਤੇ ਪਾਬੰਦੀ ਰਹੇਗੀ। ਚੋਣ ਨਤੀਜੇ ਵੀ ਉਸੇ ਦਿਨ ਦੇਰ ਰਾਤ ਤੱਕ ਐਲਾਨੇ ਜਾਣਗੇ। ਦੱਸ ਦਈਏ ਕਿ ਇਸ ਵਾਰ ਨਿਗਮ ‘ਚ ਰਜਿਸਟਰਡ ਫੈਕਟਰੀਆਂ ਦੇ ਕਰਮਚਾਰੀ ਆਪਣੀ ਵੋਟ ਪਾ ਸਕਣਗੇ। ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।