ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਗੁਆ ਚੁੱਕੇ ਹਨ। ਦਰਅਸਲ, ਟੇਸਲਾ ਮੁਖੀ ਨੇ ਚਾਲੂ ਸਾਲ ਵਿੱਚ ਆਪਣੀ ਕੁੱਲ ਜਾਇਦਾਦ ਵਿੱਚ 40 ਬਿਲੀਅਨ ਡਾਲਰ (3.3 ਲੱਖ ਕਰੋੜ ਰੁਪਏ) ਤੋਂ ਵੱਧ ਦਾ ਨੁਕਸਾਨ ਕੀਤਾ ਹੈ। ਹੁਣ ਮਸਕ Amazon.com ਦੇ ਸੰਸਥਾਪਕ ਜੈਫ ਬੇਜੋਸ ਅਤੇ ਲੁਈਸ ਵਿਟਨ ਦੇ ਬਰਨਾਰਡ ਅਰਨੌਲਟ ਤੋਂ ਪਿੱਛੇ ਹੈ। ਮਸਕ ਦੀ ਕੁਲ ਕੀਮਤ ਵਿੱਚ ਗਿਰਾਵਟ ਦਾ ਮੁੱਖ ਕਾਰਨ ਟੇਸਲਾ ਦੇ ਘਟਦੇ ਸ਼ੇਅਰ ਹਨ। ਜੋ ਕਿ ਚਾਲੂ ਸਾਲ ਵਿੱਚ 29 ਫੀਸਦੀ ਘਟਿਆ ਹੈ ਅਤੇ 2021 ਦੇ ਸਿਖਰ ਤੋਂ 50 ਫੀਸਦੀ ਹੇਠਾਂ ਆ ਗਿਆ ਹੈ। ਮਸਕ ਦੀ ਜ਼ਿਆਦਾਤਰ ਜਾਇਦਾਦ ਟੇਸਲਾ ਵਿੱਚ ਉਸਦੀ 21 ਪ੍ਰਤੀਸ਼ਤ ਹਿੱਸੇਦਾਰੀ ਤੋਂ ਆਉਂਦੀ ਹੈ।
ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੀ ਕੁੱਲ ਜਾਇਦਾਦ ਪਿਛਲੇ 70 ਦਿਨਾਂ ‘ਚ 40 ਅਰਬ ਡਾਲਰ ਯਾਨੀ 3.3 ਲੱਖ ਕਰੋੜ ਰੁਪਏ ਘੱਟ ਗਈ ਹੈ। ਇਸ ਸਮੇਂ ਉਨ੍ਹਾਂ ਦੀ ਕੁੱਲ ਸੰਪਤੀ 189 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਉਸ ਦੀ ਸੰਪਤੀ ‘ਚ 2.37 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਸਾਲ 2021 ਦੇ ਨਵੰਬਰ ਮਹੀਨੇ ਵਿੱਚ ਐਲੋਨ ਮਸਕ ਦੀ ਕੁੱਲ ਜਾਇਦਾਦ 340 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ।
ਦਰਅਸਲ ਚੀਨ ‘ਚ ਟੇਸਲਾ ਦੀ ਵਿਕਰੀ ‘ਚ ਕਾਫੀ ਗਿਰਾਵਟ ਆਈ ਹੈ। ਦੂਜੇ ਪਾਸੇ ਬਰਲਿਨ ਨੇੜੇ ਇਸ ਦੀ ਫੈਕਟਰੀ ਵਿੱਚ ਭੰਨਤੋੜ ਤੋਂ ਬਾਅਦ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਦੀਆਂ ਕੀਮਤਾਂ ‘ਚ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਮਸਕ ਨੂੰ ਅਦਾਲਤ ਤੋਂ ਵੀ ਵੱਡਾ ਝਟਕਾ ਲੱਗਾ ਹੈ, ਜਿਸ ‘ਚ ਉਨ੍ਹਾਂ ਦਾ 55 ਅਰਬ ਡਾਲਰ ਦਾ ਸੈਲਰੀ ਪੈਕੇਜ ਰੱਦ ਕਰਨ ਦਾ ਹੁਕਮ ਹੈ। ਇਸ ਦੌਰਾਨ, ਫਾਰਚਿਊਨ ਮੈਗਜ਼ੀਨ ਦੀ ਰਿਪੋਰਟ ਤੋਂ ਬਾਅਦ ਮਸਕ ਨੇ ਘੋਸ਼ਣਾ ਕੀਤੀ ਕਿ ਲੰਬੇ ਸਮੇਂ ਦੇ ਵੀਡੀਓ ਜਲਦੀ ਹੀ ਸਮਾਰਟ ਟੈਲੀਵਿਜ਼ਨ ‘ਤੇ ਉਪਲਬਧ ਹੋਣਗੇ, ਸੋਸ਼ਲ ਨੈਟਵਰਕ ਐਕਸ ਅਗਲੇ ਹਫਤੇ ਐਮਾਜ਼ਾਨ ਅਤੇ ਸੈਮਸੰਗ ਉਪਭੋਗਤਾਵਾਂ ਲਈ ਇੱਕ ਟੀਵੀ ਐਪ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ।