ਲੁਧਿਆਣਾ, 25 ਅਗਸਤ : ਬੀਤੇ ਦਿਨੀ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਗੁਰੂ ਕੇ ਲੰਗਰ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਘਨਾਉਣੀ ਹਰਕਤ ਕਰਦਿਆਂ ਦਾਲ ਵਾਲੀ ਬਾਲਟੀ ਵਿੱਚ ਮੀਟ ਪਾਏ ਜਾਣ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਸਨੂੰ ਤੁਰੰਤ ਕਾਬੂ ਕਰ ਲਿਆ ਇਸ ਘਿਨੋਣੀ ਹਰਕਤ ਨਾਲ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਸਰਦਾਰ ਜਗਬੀਰ ਸਿੰਘ ਸੋਖੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਅਤੇ ਗੁਰਦੁਆਰਾ ਮੈਨੇਜਰ ਸਰਦਾਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਲਾਪਰਾਂ ਜਿਲਾ ਲੁਧਿਆਣਾ ਨੇ ਲੰਗਰ ਦੀ ਦਾਲ ਵਾਲੀ ਬਾਲਟੀ ਵਿੱਚ ਮੀਟ ਪਾਉਣ ਦੀ ਘਨੌਣੀ ਹਰਕਤ ਕੀਤੀ। ਜਿਸ ਨੂੰ ਗੁਰਦੁਆਰਾ ਸਾਹਿਬ ਲੰਗਰ ਦੀ ਸੇਵਾਦਾਰਾਂ ਨੇ ਤੁਰੰਤ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਉਪਰੰਤ ਥਾਣਾ ਡੇਹਲੋਂ ਦੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਸੀਸੀ ਕੈਮਰਿਆਂ ਰਾਹੀਂ ਉਸਦੀ ਘਣ ਹਰਕਤ ਨੂੰ ਜਾਂਚ ਪੜਤਾਲ ਕਰਨ ਉਪਰੰਤ 298 ਬੀ ਤਹਿਤ ਮਾਮਲਾ ਦਰਜ ਕੀਤਾ। ਉਹਨਾਂ ਕਿਹਾ ਗੁਰੂ ਘਰਾਂ ਤੇ ਸਿੱਖੀ ਸਿਧਾਂਤਾਂ ਤੇ ਹਮਲੇ ਕੋਈ ਨਵੀਂ ਗੱਲ ਨਹੀਂ, ਇਸ ਦੇ ਪਿੱਛੇ ਗਹਿਰੀ ਸਾਜਿਸ਼ ਕਰਨ ਵਾਲਾ ਕੌਣ ਹੈ? ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਪੁਲਿਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇ। ਉਨ੍ਹਾਂ ਕਿਹਾ ਬੇਅਦਬੀ ਜਿਹੀਆਂ ਘਨਾਉਣੀਆਂ ਹਰਕਤਾਂ ਰੋਕਣ ਲਈ ਕਾਨੂੰਨ ਦੀਆਂ ਜੋ ਧਰਾਵਾਂ ਬਣਾਈਆਂ ਹਨ ਉਹ ਨਾ ਕਾਫੀ ਸਾਬਤ ਹੋ ਰਹੀਆਂ ਹਨ। ਕੌਣ ਕਿਸ ਤੋਂ ਕਿਸ ਮਨਸ਼ਾ ਨਾਲ ਬੇਅਦਬੀ ਵਰਗੀਆਂ ਘਨਾਉਣੀਆਂ ਹਰਕਤਾਂ ਕਰਵਾਉਂਦਾ ਹੈ ਉਸ ਪੱਖ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਉਂਦਾ ਜਾਣਾ ਚਾਹੀਦਾ ਹੈ। ਸਰਦਾਰ ਸੋਖੀ ਨੇ ਰੋਹ ਭਰੇ ਬੋਲਾਂ ਵਿੱਚ ਕਿਹਾ ਕਿ ਬੇਅਦਬੀ ਵਰਗੀਆਂ ਘਨਾਉਣੀਆਂ ਹਰਕਤਾਂ ਪਿੱਛੇ ਲੁਕੇ ਸ਼ੈਤਾਨੀ ਦਿਮਾਗ ਵਾਲੇ ਕਿੰਨਾ ਚਿਰ ਧਰਮੀ ਲੋਕਾਂ ਦੀ ਸ਼ਰਧਾ ਦਾ ਖਿਲਵਾੜ ਕਰਦੇ ਰਹਿਣਗੇ ਅਤੇ ਕਾਨੂੰਨ ਦੀਆਂ ਧਰਾਵਾਂ ਨਾਲ ਖੇਡਦੇ ਰਹਿਣਗੇ। ਉਨਾਂ ਚੇਤਾਵਨੀ ਦਿੰਦੀਆਂ ਕਿਹਾ ਗੁਰੂ ਘਰ ਤੇ ਚੜ ਕੇ ਆਉਣ ਵਾਲਿਆਂ ਲਈ ਤੇਗ ਪੱਕੀ ਹੈ। ਸ੍ਰ ਸੋਖੀ ਨੇ ਬਿਆਨਬਾਜ਼ੀ ਬਿਆਨਬਾਜੀ ਦੀਆਂ ਰੋਟੀਆਂ ਸੇਕਣ ਵਾਲਿਆਂ ਨੂੰ ਹਾਸ਼ੀਏ ਤੇ ਲੈਂਦਿਆਂ ਕਿਹਾ ਜੇ ਕਿਧਰੇ ਜਜ਼ਬਾਤ ਵਿੱਚ ਆਏ ਸੇਵਾਦਾਰ ਬੇਅਦਬੀ ਕਰਨ ਵਾਲੇ ਨੂੰ ਕੁੱਟ ਮਾਰ ਕਰਦੇ ਨੇ ਤਾਂ ਵੀ ਇਹਨਾਂ ਉੱਪਰ ਉਂਗਲ ਉਠਾਈ ਜਾਂਦੀ ਹੈ, ਜੇ ਕਿਧਰੇ ਇਹਨਾਂ ਨੂੰ ਪੁਲਿਸ ਹਵਾਲੇ ਕੀਤਾ ਜਾਂਦਾ ਤਾਂ ਵੀ ਇਸ ਤਰਾਂ ਤਰਾਂ ਦੇ ਸਵਾਲਬਾਜੀ ਕੀਤੀ ਜਾਣ ਲੱਗਦੀ ਹੈ। ਸਰਦਾਰ ਸੋਖੀ ਨੇ ਕਿਹਾ ਵਿਚਾਰਨ ਵਾਲੀ ਗੱਲ ਹੈ ਕਿ ਸ਼ਰਧਾਵਾਨ ਸ਼ਰਧਾਲੂ ਗੁਰੂ ਕੇ ਲੰਗਰਾਂ ਲਈ ਪ੍ਰਸ਼ਾਦੇ ਵੀ ਲੈ ਕੇ ਆਉਂਦੇ ਨੇ ਦਾਲ ਸਬਜੀ ਵੀ ਲੈ ਕੇ ਆਉਂਦੇ ਨੇ ਦੂਜੇ ਪਾਸੇ ਚਤਰ ਬੁੱਧੀ ਵਾਲੇ ਭੋਲੇ ਭਾਲੇ ਚਿਹਰੇ ਬਣਾ ਕੇ ਘਨਾਉਣੀਆਂ ਹਰਕਤਾਂ ਕਰਨ ਵਾਲੇ ਗੁਰੂ ਘਰ ਦੀ ਮਰਿਆਦਾ ਨਾਲ ਖਲਵਾੜ ਕਰਦੇ ਨੇ ਅਤੇ ਬੇਅਦਬੀ ਅਜਿਹੀਆਂ ਘਣੀਆਂ ਹਰਕਤਾਂ ਕਰ ਜਾਂਦੇ ਹਨ। ਇਸ ਮੌਕੇ ਹਰਦੀਪ ਸਿੰਘ ਮੀਤ ਮੈਨੇਜਰ, ਮਨਪ੍ਰੀਤ ਸਿੰਘ ਖਟੜਾ, ਗੁਰਪ੍ਰੀਤ ਸਿੰਘ ਪੀਤਾ, ਗੁਰਦੀਪ ਸਿੰਘ ਰਾਜੂ, ਤਜਿੰਦਰ ਸਿੰਘ, ਅਮਨਦੀਪ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ ਛਾਪਾ, ਮਲਕੀਤ ਸਿੰਘ, ਸਿਕੰਦਰ ਸਿੰਘ ਰੁਪਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਖਾਲਸਾ ਆਦਿ ਹਾਜ਼ਰ ਸਨ।