ਗੁਰਦਾਸਪੁਰ : ਪਤੀ ਪਤਨੀ ਦੇ ਘੇਰਲੂ ਕਲੈਸ਼ ਦੇ ਚੱਲਦੇ ਪਤਨੀ ਵੱਲੋਂ ਜਹਿਰੀਲੀ ਦਵਾਈ ਨਿਗਲ ਲਈ ਗਈ ਹੈ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਦੇ ਪੇਕੇ ਪਰਿਵਾਰ ਨੇ ਆਪਣੇ ਹੀ ਜਵਾਈ ‘ਤੇ ਆਪਣੀ ਧੀ ਨੂੰ ਮਾਰਨ ਦਾ ਆਰੋਪ ਲਗਾਇਆ ਗਿਆ ਹੈ। ਮ੍ਰਿਤਕ ਦੇ ਪੇਕੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਹੁਰੇ ਪਰਿਵਾਰ ਵੱਲੋਂ ਨਕਾਰਿਆ ਗਿਆ ਹੈ। ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਹੇਠ ਆਰੋਪੀ ਪਤੀ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗੁਰਦਾਸਪੁਰ ਦੇ ਬਟਾਲਾ ਸਿਵਲ ਹਸਪਤਾਲ ‘ਚ ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਸੁਖਵਿੰਦਰ ਕੌਰ ਦਾ ਵਿਆਹ ਕਰੀਬ 13 ਸਾਲ ਪਹਿਲਾਂ ਪਿੰਡ ਮਠੋਲਾ ਵਿਚ ਰਹਿਣ ਵਾਲੇ ਕੈਪਟਨ ਸਿੰਘ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੱਚੇ ਵੀ ਹੋਏ। ਪਰ ਕੁਝ ਸਮਾਂ ਬਾਅਦ ਹੀ ਬਲਜੀਤ ਦਾ ਪਤੀ ਕਿਸੇ ਨਾ ਕਿਸੇ ਕਾਰਨ ਤੋਂ ਘਰ ‘ਚ ਕਲੇਸ਼ ਕਰਦਾ ਰਹਿੰਦਾ ਸੀ ਅਤੇ ਕੈਪਟਨ ਵਿਦੇਸ਼ ਰਹਿੰਦਾ ਸੀ ਅਤੇ ਹੁਣ ਵੀ ਉਹਨਾਂ ਦੀ ਧੀ ਨੂੰ ਆਕੇ ਸਬਕ ਸਿਖਾਉਣ ਦੀ ਧਮਕੀ ਦਿੰਦਾ ਸੀ। ਜਿਸ ਬਾਰੇ ਮ੍ਰਿਤਕ ਸੁਖਵਿੰਦਰ ਕੌਰ ਨੇ ਕਈ ਵਾਰ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ।
ਉੱਥੇ ਹੀ ਸੁਖਵਿੰਦਰ ਕੌਰ ਦੇ ਪਿਤਾ ਅਤੇ ਭਰਾ ਦਾ ਕਹਿਣਾ ਸੀ ਕਿ ਉਹਨਾਂ ਨੂੰ ਬੀਤੇ ਕੱਲ ਉਹਨਾਂ ਦੇ ਜਵਾਈ ਦਾ ਫੋਨ ਆਇਆ ਕਿ ਸੁਖਵਿੰਦਰ ਨੇ ਦਵਾਈ ਨਿਗਲ ਲਈ ਹੈ ਤੇ ਉਸ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਜਦ ਉਹਨਾਂ ਆਕੇ ਦੇਖਿਆ ਤਾਂ ਉਹਨਾਂ ਦੀ ਧੀ ਦੀ ਮੌਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਸ਼ੱਕ ਹੈ ਕਿ ਉਹਨਾਂ ਦੇ ਜਵਾਈ ਨੇ ਹੀ ਜ਼ਬਰਦਸਤੀ ਉਹਨਾਂ ਦੀ ਧੀ ਨੂੰ ਜਹਿਰੀਲੀ ਦਵਾਈ ਖਵਾ ਕੇ ਉਸ ਦਾ ਕਤਲ ਕੀਤਾ ਹੈ। ਉਧਰ ਸਹੁਰੇ ਪਰਿਵਾਰ ‘ਚ ਮ੍ਰਿਤਕ ਦੇ ਜੇਠ ਗੁਰਪਿੰਦਰ ਸਿੰਘ ਤੇ ਮ੍ਰਿਤਕ ਦੀ ਛੋਟੀ ਬੇਟੀ ਨੇ ਪੇਕੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਆਰੋਪਾ ਨੂੰ ਗਲਤ ਠਹਿਰਾਇਆ ਹੈ।