ਭਾਰਤੀ ਮੂਲ ਦੀ 58 ਸਾਲਾ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਪੁਲਾੜ ‘ਤੇ ਜਾਣ ਲਈ ਤਿਆਰ ਹੈ। ਬੋਇੰਗ ਦਾ ਸਟਾਰਲਾਈਨਰ ਸਪੇਸਕ੍ਰਾਫਟ ਉਨ੍ਹਾਂ ਨੂੰ ਤੇ ਬੁਚ ਵਿਲਮੋਰ ਨੂੰ ਲੈ ਕੇ ਫਰੋਲਿਡਾ ਵਿਚ ਕੇਪ ਕੇਨਵਰਵੇਲ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਉਡਾਣ ਭਰੇਗਾ।
ਸੋਮਵਾਰ ਨੂੰ ਸਪੇਸਕ੍ਰਾਫਟ ਸਥਾਨਕ ਸਮੇਂ ਮੁਤਾਬਕ ਰਾਤ 10.34 ਵਜੇ (ਮੰਗਲਵਾਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 8.04 ਵਜੇ) ਰਵਾਨਾ ਹੋਵੇਗਾ। ਸੁਨੀਤਾ ਨੇ ਕਿਹਾ ਕਿ ਉਹ ਥੋੜ੍ਹੀ ਨਰਵਸ ਜ਼ਰੂਰ ਹੈ ਪਰ ਨਵੇਂ ਪੁਲਾੜ ਵਿਚ ਉਡਾਣ ਨੂੰ ਲੈ ਕੇਕੋਈ ਘਬਰਾਹਟ ਨਹੀਂ ਹੈ। ਲਾਂਚ ਪੈਡ ‘ਤੇ ਟ੍ਰੇਨਿੰਗ ਦੌਰਾਨ ਵਿਲੀਅਮਸ ਨੇ ਕਿਹਾ ਕਿ ਜਦੋਂ ਮੈਂ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਪਹੁੰਚਾਂਗੀ ਤਾਂ ਇਹ ਘਰ ਵਾਪਸ ਜਾਣ ਵਰਗਾ ਹੋਵੇਗਾ। ਉਹ ਕਰੂ ਫਲਾਈਟ ਦੀ ਉਡਾਣ ਵਿਚ ਆਪਣੇ ਨਾਲ ਭਗਵਾਨ ਗਣੇਸ਼ ਦੀ ਮੂਰਤੀ ਲੈ ਜਾਵੇਗੀ ਕਿਉਂਕਿ ਗਣੇਸ਼ ਉਨ੍ਹਾਂ ਲਈ ਸੌਭਾਗ ਦਾ ਪ੍ਰਤੀਕ ਹੈ ਤੇ ਉਹ ਧਾਰਮਿਕ ਤੋਂ ਵੱਧ ਅਧਿਆਤਮਕ ਹੈ ਤੇ ਉਹ ਭਗਵਾਨ ਗਣੇਸ਼ ਨੂੰ ਆਪਣੇ ਨਾਲ ਪੁਲਾੜ ਵਿਚ ਪਾ ਕੇ ਖੁਸ਼ੀ ਮਹਿਸੂਸ ਕਰੇਗੀ।