ਲੁਧਿਆਣਾ, 13 ਸਤੰਬਰ:ਦੇਰ ਰਾਤ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਦੋ ਨੌਜਵਾਨ ਸਤਲੁਜ ਦਰਿਆ ‘ਚ ਰੁੜ੍ਹ ਗਏ। ਗੋਤਾਖੋਰਾਂ ਨੇ ਦੇਰ ਰਾਤ ਤੱਕ ਉਨ੍ਹਾਂ ਦੀ ਭਾਲ ਜਾਰੀ ਰੱਖੀ। ਜਾਣਕਾਰੀ ਦੇ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਸਤਲੁਜ ਦਰਿਆ ਵਿੱਚ ਦੋ ਨੌਜਵਾਨਾਂ ਦੇ ਰੁੜ੍ਹ ਜਾਣ ਦੀ ਖ਼ਬਰ ਮਿਲੀ ਹੈ। ਪਰ ਪੁਲਿਸ ਅਜੇ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਇੱਕ ਨੌਜਵਾਨ ਵਹਿ ਗਿਆ ਹੈ। ਜਦਕਿ ਦੂਜੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਜਾਣਕਾਰੀ ਅਨੁਸਾਰ ਉਹ ਸਤਲੁਜ ਦਰਿਆ ‘ਚ ਗਣਪਤੀ ਬੱਪਾ ਦੀ ਮੂਰਤੀ ਵਿਸਰਜਨ ਕਰਨ ਗਏ ਸੀ, ਜਦੋਂ ਉਨ੍ਹਾਂ ਦੇ ਸਾਥੀ ਨੌਜਵਾਨ ਦੇ ਲਾਪਤਾ ਹੋਣ ‘ਤੇ ਰੌਲਾ ਪਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਸ ਦੇ ਨਾਲ ਆਏ ਨੌਜਵਾਨ ਦਰਿਆ ਵਿਚ ਰੁੜ੍ਹ ਗਏ ਹਨ। ਇਸ ਸੰਬੰਧ ਵਿੱਚ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਦਿੱਤੀ। ਗੋਤਾਖੋਰਾਂ ਨੇ ਦੇਰ ਰਾਤ ਤੱਕ ਉਨ੍ਹਾਂ ਦੀ ਭਾਲ ਜਾਰੀ ਰੱਖੀ। ਦਰਿਆ ‘ਚ ਰੁੜ੍ਹੇ ਨੌਜਵਾਨ ਦੀ ਪਛਾਣ ਹਰਸ਼ ਮਹਿਰਾ ਉਰਫ਼ ਬੱਬੂ ਵਾਸੀ ਕਿਲਾ ਮੁਹੱਲਾ ਗਲੀ ਨੰਬਰ 1 ਵਜੋਂ ਹੋਈ ਹੈ। ਦੂਜੇ ਨੌਜਵਾਨ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਬੱਬੂ ਸ਼ਿਵਪੁਰੀ ਵਿੱਚ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਕਰਦਾ ਹੈ। ਸਤਲੁਜ ਦਰਿਆ ‘ਚ ਸਥਿਤ ਪੀਰ ਬਾਬਾ ਦੀ ਦਰਗਾਹ ਨੇੜੇ ਲਾਪਤਾ ਹੋਣ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਲਾਡੋਵਾਲ ਦੇ ਐੱਸਐੱਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਸ਼ ਨਾਂ ਦਾ ਨੌਜਵਾਨ ਅਜੇ ਲਾਪਤਾ ਹੈ। ਗੋਤਾਖੋਰਾਂ ਦੀਆਂ ਟੀਮਾਂ ਤਲਾਸ਼ ਕਰ ਰਹੀਆਂ ਹਨ।