ਦਿ ਸਿਟੀ ਹੈੱਡ ਲਾਈਨਸ
ਖਾਲਿਸਤਾਨ ਸਮਰਥਕ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅਪਣਾ ਨਵਾਂ ਵੀਡਿਓ ਜਾਰੀ ਕੀਤਾ। ਜਿਸ ਵਿੱਚ ਉਸ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਖਾਲਿਸਤਾਨ ਦੀ ਲਹਿਰ ਚੱਲਦੀ ਸੀ। ਉਨ੍ਹਾਂ ਨੇ PAU ਦੇ ਵਿਦਿਆਰਥੀਆਂ ਤੇ ਪ੍ਰੋਫ਼ੈਸਰਾਂ ਨੂੰ ਭੜਕਾਉਂਦੇ ਹੋਏ ਕਿਹਾ ਕਿ 26 ਜਨਵਰੀ ਨੂੰ PAU ਦੀ ਅਥਲੈਟਿਕਸ ਗਰਾਊਂਡ ਵਿੱਚ ਗਣਤੰਤਰ ਦਿਵਸ ਦੇ ਮੌਕੇ ਕੌਮੀ ਝੰਡਾ ਲਹਿਰਾਉਣ ਲਈ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਗਤ ਨਾ ਕੀਤਾ ਜਾਵੇ।
ਦੱਸ ਦੇਈਏ ਕਿ ਪੰਨੂ ਪਹਿਲਾਂ ਹੀ ਪੰਜਾਬ ਦੇ CM ਨੂੰ ਧਮਕੀ ਦੇ ਚੁੱਕਿਆ ਹੈ। ਵਿਦੇਸ਼ ਵਿੱਚ ਰਹਿਣ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਨਵੇਂ ਵੀਡਿਓ ਵਿੱਚ PAU ਦੇ ਵਾਈਸ ਚਾਂਸਲਰ ਦੀ ਫੋਟੋ ਲਗਾ ਕੇ ਕਿਹਾ ਕਿ PAU ਦੇ ਵਿਦਿਆਰਥੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਗਤ ਨਹੀਂ ਵਿਰੋਧ ਕਰਨ, ਕਿਉਂਕਿ CM ਚੁਟਕਲੇ ਜਿਆਦਾ ਸੁਣਾਉਂਦੇ ਹਨ। ਵੀਡਿਓ ਵਿਚ ਪੰਨੂ ਨੇ CM ਨੂੰ ਨਸ਼ਿਆਂ ਦਾ ਵਪਾਰੀ ਤੱਕ ਕਹਿ ਦਿੱਤਾ।ਪੰਨੂ ਨੇ ਕਿਹਾ ਕਿ ਉਹ CM ਮਾਨ 31 ਅਗਸਤ 1995 ਨੂੰ ਯਾਦ ਕਰ ਲੈਣ ਜਿਹਨਾਂ ਲੋਕਾਂ ਨੇ ਕੌਮ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੂੰ ਕੌਮ ਵਿੱਚ ਕੋਈ ਜਗ੍ਹਾ ਨਹੀਂ ਹੈ। ਪੰਨੂ ਨੇ ਕਰੀਬ 8 ਦਿਨ ਪਹਿਲਾਂ ਪੰਜਾਬ ਦੇ CM ਤੇ ਡੀਜੀਪੀ ਨੂੰ ਗਣਤੰਤਰ ਦਿਵਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੋਈ ਹੈ। ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ।