ਖੰਨਾ, 25 ਅਗਸਤ : ਖੰਨਾ ‘ਚ ਬਜ਼ੁਰਗ ਜੋੜੇ ਦੀ ਦੇਖਭਾਲ ਕਰਨ ਵਾਲਾ ਲੱਖਾਂ ਰੁਪਏ ਲੈ ਫਰਾਰ ਹੋ ਗਿਆ। ਫੈਕਟਰੀ ਮਾਲਕ ਦੇ ਲੜਕੇ ਨੇ ਇਹ ਪੈਸੇ ਆਪਣੇ ਮਾਪਿਆਂ ਦੇ ਇਲਾਜ ਲਈ ਅਲਮਾਰੀ ਵਿੱਚ ਰੱਖੇ ਹੋਏ ਸਨ। ਇਸ ਸਬੰਧੀ ਵਿਨੀਤ ਸ਼ਾਹੀ ਵਾਸੀ ਵਾਰਡ ਨੰ: 26, ਰੇਲਵੇ ਰੋਡ, ਪ੍ਰਤਾਪ ਕਲੋਨੀ, ਜਗਾਧਰੀ ਮਿੱਲ ਕੰਪਲੈਕਸ, ਖੰਨਾ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਸਚਿਨ ਕੁਮਾਰ ਅਤੇ ਉਸ ਦੇ ਭਰਾ ਜਸਵੀਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਫਰਾਰ ਹਨ। ਸ਼ਿਕਾਇਤਕਰਤਾ ਵਿਨੀਤ ਸ਼ਾਹੀ ਦੇ ਅਨੁਸਾਰ ਉਹ ਫੈਕਟਰੀ ਚਲਾਉਂਦਾ ਹੈ। ਉਨ੍ਹਾਂ ਦੇ ਪਿਤਾ ਗਿਆਨ ਚੰਦ ਸ਼ਾਹੀ ਅਤੇ ਮਾਤਾ ਸੰਤੋਸ਼ ਸ਼ਾਹੀ ਵਡੇਰੀ ਉਮਰ ਹਨ। ਉਸ ਨੇ ਆਪਣੇ ਮਾਤਾ-ਪਿਤਾ ਦੀ ਦੇਖਭਾਲ ਲਈ ਸਚਿਨ ਕੁਮਾਰ ਅਤੇ ਜਸਵੀਰ ਸਿੰਘ ਵਾਸੀ ਗਲੀ ਨੰਬਰ 11, ਗੋਦਾਮ ਰੋਡ, ਗੁਰੂ ਤੇਗ ਬਹਾਦਰ ਨਗਰ ਖੰਨਾ ਨੂੰ ਨੌਕਰੀ ‘ਤੇ ਰੱਖਿਆ ਸੀ, ਕਿਉਂਕਿ ਉਸ ਦੇ ਮਾਤਾ-ਪਿਤਾ ਬੁਢਾਪੇ ਵਿਚ ਹੋਣ ਕਾਰਨ ਉਨ੍ਹਾਂ ਕੋਲ ਉਨ੍ਹਾਂ ਦੀ ਸਹੀ ਦੇਖਭਾਲ ਕਰਨ ਲਈ ਸਮਾਂ ਘੱਟ ਹੈ। ਉਸ ਨੇ ਆਪਣੇ ਮਾਤਾ-ਪਿਤਾ ਦੀਆਂ ਦਵਾਈਆਂ ਲਈ ਕਰੀਬ 8 ਲੱਖ 60 ਹਜ਼ਾਰ ਰੁਪਏ ਇਕ ਬੈਗ ਵਿਚ ਅਤੇ ਕੁਝ ਫੈਕਟਰੀ ਦੇ ਪੈਸੇ ਅਲਮਾਰੀ ਵਿਚ ਰੱਖੇ ਹੋਏ ਸਨ।
ਬੈਗ ਉਸ ਕਮਰੇ ਵਿੱਚ ਅਲਮਾਰੀ ਵਿੱਚ ਰੱਖਿਆ ਹੋਇਆ ਸੀ ਜਿੱਥੇ ਸ਼ਿਕਾਇਤਕਰਤਾ ਦੇ ਮਾਪੇ ਸੌਂਦੇ ਸਨ। 17 ਅਗਸਤ ਨੂੰ ਅਲਮਾਰੀ ਵਿੱਚ ਪੈਸਿਆਂ ਵਾਲਾ ਬੈਗ ਪਿਆ ਸੀ ਜਦੋਂ ਉਸ ਦੇ ਪਿਤਾ ਦਵਾਈ ਲੈਣ ਗਏ ਸਨ ਤਾਂ ਉਸ ਨੇ ਅਲਮਾਰੀ ਖੋਲ੍ਹ ਕੇ ਦੇਖਿਆ ਤਾਂ ਬੈਗ ਗਾਇਬ ਸੀ। ਇਸ ਤੋਂ ਬਾਅਦ ਉਸਦੇ ਪਿਤਾ ਨੇ ਦੱਸਿਆ ਕਿ ਦੋਵੇਂ ਭਰਾ ਸਚਿਨ ਕੁਮਾਰ ਅਤੇ ਜਸਵੀਰ ਸਿੰਘ ਕੰਮ ‘ਤੇ ਵੀ ਨਹੀਂ ਆ ਰਹੇ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਉਨ੍ਹਾਂ ਦੇ ਘਰ ਕੋਈ ਹੋਰ ਨਹੀਂ ਆਉਂਦਾ ਸੀ। ਇਸ ਕਾਰਨ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਪੈਸਿਆਂ ਵਾਲਾ ਬੈਗ ਇਨ੍ਹਾਂ ਦੋਵਾਂ ਭਰਾਵਾਂ ਵੱਲੋਂ ਹੀ ਚੋਰੀ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।