ਖੰਨਾ, 4 ਸਤੰਬਰ : ਅੱਜ ਸਵੇਰੇ ਈਡੀ ਦੀ ਟੀਮ ਨੇ ਖੰਨਾ ਨੇੜਲੇ ਪਿੰਡ ਇਕੋਲਾਹੀ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਅਤੇ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਇਹ ਛਾਪੇਮਾਰੀ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਟੈਂਡਰ ਘੁਟਾਲੇ ਦੀ ਜਾਂਚ ਨੂੰ ਲੈਕੇ ਹੋਈ ਹੈ। ਦਸ ਦੇਈਏ ਕਿ ਈਡੀ ਦੀ ਟੀਮ ਵਲੋਂ ਰਾਜਦੀਪ ਦੇ ਘਰ ਇਕੋਲਾਹੀ ਅਤੇ ਕਾਰੋਬਾਰ ਨਾਲ ਜੁੜੇ ਟਿਕਾਣਿਆਂ ਤੇ ਈਡੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਉਸ ਦੀ ਆੜਤ ਦੀ ਦੁਕਾਨ ‘ਤੇ ਜਾਂਚ ਕੀਤੀ ਜਾ ਰਹੀ ਹੈ।