ਦਿ ਸਿਟੀ ਹੈਡਲਾਈਨ
ਲੁਧਿਆਣਾ, 7 ਜਨਵਰੀ
ਪੰਜਾਬ ਵਿੱਚ ਲਗਾਤਾਰ ਠੰਢ ਵੱਧਦੀ ਜਾ ਰਹੀ ਹੈ। ਕੜਾਕੇ ਦੀ ਠੰਢ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਲਗਾਤਾਰ ਤਾਪਮਾਨ ਘੱਟਣ ਕਰਕੇ ਠੰਢ ਨੇ ਸ਼ਹਿਰਵਾਸੀਆਂ ਨੂੰ ਕੰਬਣੀ ਛੇੜ ਰੱਖੀ ਹੈ। ਮੌਸਮ ਵਿਭਾਗ ਮੁਤਾਬਕ ਠੰਢ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਨਵਰੀ ਦੇ ਮਹੀਨੇ ਦੇ ਇਨ੍ਹਾਂ ਦਿਨਾਂ ਵਿੱਚ 10 ਸਾਲ ਪਹਿਲਾਂ ਦਿਨ ਦਾ ਤਾਪਮਾਨ ਇਨ੍ਹਾਂ ਘੱਟ ਦਰਜ ਕੀਤਾ ਗਿਆ ਸੀ। ਠੰਢ ਦੇ ਨਾਲ ਹੀ ਧੁੰਦ ਕਾਰਨ ਸਵੇਰ ਤੋਂ ਸ਼ਾਮ ਤੱਕ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਸਵੇਰੇ ਤੇ ਸ਼ਾਮ ਨੂੰ ਤਾਂ ਹੜ੍ਹ ਚੀਰਵੀਂ ਠੰਢ ਚੱਲ ਰਹੀ ਹੈ।
ਸ਼ਹਿਰ ਵਿੱਚ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਸੰਘਣੀ ਧੁੰਦ ਪੈ ਰਹੀ ਹੈ। ਵਿਜ਼ੀਬਿਲਟੀ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਭਾਵੇਂ ਕੁੱਝ ਨਜ਼ਰ ਆਉਂਦਾ ਹੈ। ਪਰ ਹਾਈਵੇਅ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਤਾਂ ਲੋਕਾਂ ਨੂੰ ਬਿਲਕੁੱਲ ਨਜ਼ਰ ਨਹੀਂ ਆਉਂਦਾ। ਜਿਸ ਕਾਰਨ ਵਾਹਨਾਂ ਦੀ ਸਪੀਡ ਕਾਫ਼ੀ ਹੋਲੀ ਹੋ ਜਾਂਦਾ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਪੰਜ ਦਿਨ ਤੱਕ ਅਜਿਹੇ ਤਰੀਕੇ ਦੇ ਨਾਲ ਹੀ ਠੰਝ ਜਾਰੀ ਰਹੇਗੀ।ਠੰਢ ਤੋਂ ਹਾਲੇ ਰਾਹਤ ਨਹੀਂ ਮਿਲੇਗਾ। ਅੱਜ ਮੌਸਮ ਵਿਭਾਗ ਵੱਲੋਂ ਦਰਜ ਕੀਤੇ ਗਏ ਤਾਪਮਾਨ ਮੁਤਾਬਕ ਦਿਨ ’ਚ ਘੱਟੋ ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ।