ਬਠਿੰਡੇ ਦੇ ਜੰਮਪਲ ਅਤੇ ਛੇਵੀਂ ਵਾਰ ਕੈਨੇਡਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐੱਮ.ਐੱਲ.ਏ ਚੁਣੇ ਗਏ ਜਗਰੂਪ ਸਿੰਘ ਬਰਾੜ ਹਨ। ਜਗਰੂਪ ਸਿੰਘ ਬਰਾੜ ਨਵੀਂ ਐਨਡੀਪੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ। ਡੇਵਿਡ ਏਬੀ ਦੀ ਵਜ਼ਾਰਤ ‘ਚ ਜਗਰੂਪ ਬਰਾੜ ਨੇ ਹੋਰਨਾਂ ਮੰਤਰੀਆਂ ਨਾਲ ਸਹੁੰ ਚੁੱਕੀ।
ਉਨ੍ਹਾਂ ਨੂੰ ਮਾਈਨਿੰਗ ਅਤੇ ਕ੍ਰਿਟੀਕਲ ਰਿਸੋਰਸ ਦਾ ਵਿਭਾਗ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ , ਉਨ੍ਹਾਂ ਦੇ ਪੁੱਤਰ ਅਤੇ ਧੀ ਤੋਂ ਇਲਾਵਾ ਦੋਸਤ ਵੀ ਮੌਜੂਦ ਰਹੇ।