ਵਿਦੇਸ਼ਾ ‘ਚ ਜਾਣ ਦੇ ਚੱਕਰ ‘ਚ ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚੱਲਦਿਆਂ ਹਜ਼ਾਰਾਂ ਹੀ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ।
ਅਜਿਹੀ ਹੀ ਇੱਕ ਹੋਰ ਘਟਨਾ ਪਿੰਡ ਬਨਭੌਰਾ ਅਕਾਸ਼ਦੀਪ ਸਿੰਘ ਨਾਮਕ ਨੌਜਵਾਨ ਨਾਲ ਵਾਪਰੀ ਹੈ। ਅਕਾਸ਼ਦੀਪ ਆਈਲੇਟਸ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਹ ਕੈਨੇਡਾ ਵੀ ਚਲਾ ਗਿਆ ਪਰ ਅੱਗੋਂ ਕੈਨੇਡਾ ਰਹਿੰਦੀ ਕੁੜੀ ਨੇ ਅਕਾਸਦੀਪ ਨੂੰ ਆਪਣਾ ਪਤੀ ਹੀ ਮੰਨਣ ਤੋਂ ਕੋਰੀ ਨਾਂ ਕਰਦਿਆਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਆਕਾਸ਼ਦੀਪ ਸਿੰਘ ਦੇ ਪਿਤਾ ਵੱਲੋਂ ਕੁੜੀ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ।