Monday, December 23, 2024
spot_img

ਕੈਨੇਡਾ ਜਾਣ ਲਈ 24 ਸਾਲਾਂ ਮੁੰਡੇ ਨੇ ਲਗਾਈ ਸਿਰੇ ਦੀ ਸਕੀਮ, ਪਰ ਇਸ ਇੱਕ ਗ਼ਲਤੀ ਨੇ ਫਸਾਇਆ ਕਸੂਤਾ

Must read

ਦਿੱਲੀ : ਭਵਿਖ ਨੂੰ ਚੰਗਾ ਬਣਾਉਣ ਲਈ ਵਿਦੇਸ਼ ਜਾਣ ਦੀ ਦੌੜ ਵਿੱਚ ਲੋਕਾਂ ਵਲੋਂ ਹਰ ਢੰਗ ਤਰੀਕਾ ਅਪਣਾਇਆ ਜਾ ਰਿਹਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਦੋਂ ਇੱਕ 24 ਸਾਲ ਦਾ ਨੌਜਵਾਨ ਬੁੱਢੇ ਵਿਅਕਤੀ ਦਾ ਭੇਸ ਬਣਾ ਕੇ ਕੈਨੇਡਾ ਲਈ ਰਵਾਨਾ ਹੋ ਰਿਹਾ ਸੀ। ਜਿਸ ਨੂੰ ਸੀਆਈਐਸਐਫ ਦੇ ਅਧਿਕਾਰੀਆਂ ਨੇ ਕਾਬੂ ਕਰਕੇ ਅਗਲੀ ਕਾਰਵਾਈ ਲਈ ਆਈਜੀਆਈ ਏਅਰਪੋਰਟ ਪੁਲੀਸ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਦੇ ਅਨੁਸਾਰ ਸੀਆਈਐਸਐਫ ਪ੍ਰੋਫਾਈਲਿੰਗ ਦੀ ਟੀਮ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਰਸ਼ਵਿੰਦਰ ਸਿੰਘ ਸਹੋਤਾ ਦੱਸਿਆ ਅਤੇ ਰਾਤ ਕਰੀਬ ਗਿਆਰਾਂ ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਕੈਨੇਡਾ ਲਈ ਰਵਾਨਾ ਹੋਣਾ ਸੀ। ਉਕਤ ਵਿਅਕਤੀ ਨੇ ਸੀਆਈਐਸਐਫ ਨੂੰ ਆਪਣਾ ਪਾਸਪੋਰਟ ਅਤੇ ਕੈਨੇਡਾ ਦੀ ਟਿਕਟ ਵੀ ਦਿਖਾਈ। ਇਸ ਦੇ ਨਾਲ ਹੀ ਪਾਸਪੋਰਟ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਵਿਅਕਤੀ ਦੇ ਪਾਸਪੋਰਟ ਵਿੱਚ ਦਰਜ ਜਨਮ ਮਿਤੀ ਦੇ ਅਨੁਸਾਰ ਉਸਦੀ ਉਮਰ 67 ਸਾਲ ਹੈ। ਪਰ ਉਸਦੀ ਉਮਰ ਉਸ ਦੇ ਚਿਹਰੇ ਤੋਂ ਬਹੁਤ ਛੋਟੀ ਲੱਗਦੀ ਹੈ। ਜਾਂਚ ਦੌਰਾਨ ਸੀਆਈਐਸਐਫ ਨੂੰ ਉਸ ਵਿਅਕਤੀ ਦੀ ਆਵਾਜ਼ ਨੌਜਵਾਨ ਵਰਗੀ ਲੱਗੀ। ਜਦੋਂ ਅਧਿਕਾਰੀਆਂ ਨੇ ਵਿਅਕਤੀ ਦੇ ਚਿਹਰੇ ਦੀ ਚਮੜੀ ਨੂੰ ਨੇੜਿਓਂ ਦੇਖਿਆ ਤਾਂ ਸ਼ੱਕ, ਯਕੀਨ ਵਿੱਚ ਬਦਲ ਗਿਆ ਕਿ ਜ਼ਰੂਰ ਕੁਝ ਗੜਬੜ ਹੈ, ਜਿਸ ਤੋਂ ਬਾਅਦ ਸੀਆਈਐਸਐਫ ਨੇ ਉਕਤ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਨੇ ਆਪਣੇ ਵਾਲ ਅਤੇ ਦਾੜ੍ਹੀ ਨੂੰ ਸਫੈਦ ਰੰਗ ਕੀਤਾ ਹੋਇਆ ਸੀ ਅਤੇ ਬੁੱਢਾ ਦਿਖਣ ਲਈ ਐਨਕਾਂ ਵੀ ਪਹਿਨੀਆਂ ਹੋਈਆਂ ਸਨ। ਉਸ ਦੇ ਮੋਬਾਈਲ ਦੀ ਜਾਂਚ ਦੌਰਾਨ ਸਾਰਾ ਮਾਮਲਾ ਸਾਹਮਣੇ ਆ ਗਿਆ। ਜਾਂਚ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸਦਾ ਅਸਲੀ ਨਾਮ ਗੁਰਸੇਵਕ ਸਿੰਘ ਹੈ। ਉਸ ਨੇ ਕੈਨੇਡਾ ਜਾਣ ਲਈ ਬਜ਼ੁਰਗ ਦਾ ਭੇਸ ਬਣਾ ਲਿਆ ਸੀ। ਇਸ ਤੋਂ ਬਾਅਦ ਸੀਆਈਐਸਐਫ ਨੇ ਆਪਣੇ ਕਬਜ਼ੇ ‘ਚੋਂ ਬਰਾਮਦ ਕੀਤੇ ਦੋਵੇਂ ਪਾਸਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article