Friday, November 22, 2024
spot_img

ਕੈਨੇਡਾ ਜਾਣ ਤੋਂ ਖ਼ਫ਼ਾ ਪ੍ਰੇਮੀ ਨੇ ਕਰ’ਤਾ ਸੀ ਵੱਡਾ ਕਾਰਾ, ਚੜਿਆ ਪੁਲਿਸ ਅੜਿੱਕੇ

Must read

ਲੁਧਿਆਣਾ, 6 ਅਗਸਤ : ਲੁਧਿਆਣਾ ਦੇ ਰੇਲਵੇ ਲਾਈਨ ਨੇੜੇ ਖੇਤਾਂ ‘ਚੋਂ ਐਤਵਾਰ ਸ਼ਾਮ ਨੂੰ ਇਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਸਦਰ ਥਾਣਾ ਪੁਲਿਸ ਨੇ 6 ਘੰਟਿਆਂ ‘ਚ ਸੁਲਝਾ ਲਿਆ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਔਰਤ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਔਰਤ ਦਾ ਪ੍ਰੇਮੀ ਹੀ ਨਿਕਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਦੀ ਦੋਸਤੀ ਕਰੀਬ 10 ਸਾਲ ਪਹਿਲਾਂ ਫੇਸਬੁੱਕ ਰਾਹੀਂ ਹੋਈ ਸੀ। ਉਸ ਨੂੰ ਰਿਸ਼ਤੇ ਵਿੱਚ ਸ਼ੱਕ ਹੋਣ ਲੱਗਾ। ਔਰਤ ਕੈਨੇਡਾ ਜਾਣਾ ਚਾਹੁੰਦੀ ਸੀ, ਪਰ ਉਹ ਉਸ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ। ਇਸ ਕਾਰਨ ਦੋਵਾਂ ਵਿਚਾਲੇ ਅਕਸਰ ਤਕਰਾਰ ਹੋ ਜਾਂਦੀ ਸੀ। 4 ਅਗਸਤ ਨੂੰ ਇਸ ਗੱਲ ਨੂੰ ਲੈਕੇ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਗੁੱਸੇ ਵਿੱਚ ਉਹ ਸੰਦੀਪ ਕੌਰ ਨੂੰ ਪਿੰਡ ਗਿੱਲ ਵਿੱਚ ਇੱਕ ਖਾਲੀ ਪਲਾਟ ਵਿੱਚ ਲੈ ਗਿਆ ਅਤੇ ਚਾਕੂ ਨਾਲ ਉਸਦਾ ਗਲਾ ਵੱਢ ਦਿੱਤਾ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਿਸਟਾ ਕਾਰ, ਚਾਕੂ ਅਤੇ ਐਕਟਿਵਾ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਹਿਚਾਣ ਬੱਸ ਸਟੈਂਡ ਨੇੜੇ ਪਿੰਡ ਧਾਂਦਰਾ (37) ਵਾਸੀ ਜਸਲੀਰ ਸਿੰਘ ਉਰਫ਼ ਜੱਸੀ ਵਜੋਂ ਹੋਈ ਹੈ। ਜੱਸੀ ਵਿਆਹਿਆ ਹੋਇਆ ਹੈ। ਉਸ ਦੀ ਕਰੀਬ ਸਾਢੇ 4 ਸਾਲ ਦੀ ਇੱਕ ਬੇਟੀ ਹੈ। ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਦੇਵ ਸਿੰਘ ਨੇ ਦੱਸਿਆ ਕਿ 6 ਘੰਟਿਆਂ ਦੇ ਅੰਦਰ ਹੀ ਐਸ.ਐਚ.ਓ ਹਰਸ਼ਵੀਰ ਸਿੰਘ ਅਤੇ ਏ.ਸੀ.ਪੀ ਗੁਰਇਕਬਾਲ ਸਿੰਘ ਦੀ ਟੀਮ ਨੇ ਮਾਮਲੇ ਨੂੰ ਸੁਲਝਾ ਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article