ਚੰਡੀਗੜ੍ਹ, 1 ਦਸੰਬਰ 2024 : ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਗਡਕਰੀ ਨੇ ਆਪਣੇ ਐਕਸ ਅਕਾਊਂਟ ‘ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ 4/6-ਲੇਨ ਵਾਲੀ ਗ੍ਰੀਨਫੀਲਡ ਪਠਾਨਕੋਟ ਲਿੰਕ ਸੜਕ ਦੇ ਨਿਰਮਾਣ ਲਈ 666.81 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਇਹ ਹਾਈਵੇਅ 12.34 ਕਿਲੋਮੀਟਰ ਲੰਬਾ ਮਾਰਗ NH-44 ‘ਤੇ ਸਥਿਤ ਤਲਵਾੜਾ ਜੱਟਾਂ ਪਿੰਡ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ‘ਤੇ ਗੋਬਿੰਦਸਰ ਪਿੰਡ ਨਾਲ ਜੋੜੇਗਾ।
ਪਠਾਨਕੋਟ ਲਿੰਕ ਰੋਡ ਜੰਮੂ-ਕਸ਼ਮੀਰ ਵਿੱਚ NH-44 (ਦਿੱਲੀ-ਸ਼੍ਰੀਨਗਰ), NH-54 (ਅੰਮ੍ਰਿਤਸਰ-ਪਠਾਨਕੋਟ), ਅਤੇ ਨਿਰਮਾਣ ਅਧੀਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 14) ਵਿਚਕਾਰ ਇੱਕ ਮਹੱਤਵਪੂਰਨ ਕਨੈਕਟਰ ਵਜੋਂ ਕੰਮ ਕਰੇਗਾ। ਇਹ ਪ੍ਰੋਜੈਕਟ ਪਠਾਨਕੋਟ ਸ਼ਹਿਰ ਵਿੱਚ ਟ੍ਰੈਫਿਕ ਭੀੜ ਦੇ ਪ੍ਰਮੁੱਖ ਮੁੱਦੇ ਨੂੰ ਹੱਲ ਕਰੇਗਾ ਅਤੇ ਜੰਮੂ ਅਤੇ ਕਸ਼ਮੀਰ ਵੱਲ ਜਾਣ ਵਾਲੇ NH-44 ਟ੍ਰੈਫਿਕ ਲਈ ਇੱਕ ਸਿੱਧਾ ਅਤੇ ਵਧੇਰੇ ਕੁਸ਼ਲ ਰੂਟ ਬਣੇਗਾ।