ਭਵਾਨੀਗੜ੍ਹ ਦੇ ਬਿਸ਼ਨ ਨਗਰ ਇਲਾਕ਼ੇ ‘ਚ ਇਕ ਘਰ ਵਿੱਚ ਖੁਸ਼ੀ ਦੇ ਮੌਕੇ ਅੱਗ ਲੱਗ ਗਈ। ਇਕ ਪਰਿਵਾਰ ਦੀ ਧੀ ਦਾ ਵਿਆਹ ਨੇਪਰੇ ਚੜਨ ਹੀ ਵਾਲਾ ਸੀ ਪਰ ਉਸ ਤੋਂ ਪਹਿਲਾ ਹੀ ਉਨ੍ਹਾਂ ਦੇ ਬੰਦ ਘਰ ‘ਚ ਲਗਾਈਆ ਜੋਤਾਂ ਦੀ ਅੱਗ ਨੇ ਰਫ਼ਤਾਰ ਫੜ ਲਈ ਅਤੇ ਘਰ ਦੇ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਗਵਾਂਢੀਆਂ ਦੀ ਨਿਗਰਾਨੀ ਦੀ ਬਦੌਲਤ ਪਰਿਵਾਰ ਨੂੰ ਸੁਨੇਹਾ ਲਗਾਇਆ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆ ਨੂੰ ਬੁਲਾਕੇ ਅੱਗ ਉਪਰ ਕਾਬੂ ਪਾਇਆ ਗਿਆ ਅਤੇ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।