Sunday, December 22, 2024
spot_img

ਦਿੱਲੀ ਕੂਚ ਦੌਰਾਨ ਸ਼ੰਭੂ ‘ਤੇ ਤਣਾਅਪੂਰਨ ਮਾਹੌਲ ਹੋਣ ਕਾਰਨ ਸਰਵਣ ਸਿੰਘ ਪੰਧੇਰ ਵਾਪਸ ਬੁਲਾਇਆ ਕਿਸਾਨਾਂ ਦਾ ਜਥਾ, ਹੁਣ ਇਸ ਦਿਨ ਜਾਵੇਗਾ ਅਗਲਾ ਜਥਾ

Must read

ਦਿੱਲੀ ਕੂਚ ਮਗਰੋਂ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੋਰਚੇ ਦੀ ਅਗਵਾਈ ਕਰ ਰਹੇ ਸਰਵਨ ਸਿੰਘ ਪੰਧੇਰ ਨੇ ਅਪੀਲ ਕਰਕੇ ਮਰਜੀਵੜਿਆਂ ਦਾ ਜਥਾ ਵਾਪਿਸ ਬੁਲਾ ਲਿਆ ਹੈ ਅਤੇ ਕਿਸਾਨਾਂ ਵੱਲੋਂ ਜਾਰੀ ਮੋਰਚੇ ਵਿੱਚ ਇਹ ਜਥਾ ਵਾਪਸ ਪਰਤ ਆਇਆ ਹੈ। ਪੰਧੇਰ ਨੇ ਕਿਹਾ ਕਿ ਇਸ ਸਬੰਧੀ ਅਗਲੀ ਰਣਨੀਤੀ ਜਲਦੀ ਤੈਅ ਕੀਤੀ ਜਾਵੇਗੀ। ਇਸੇ ਦੌਰਾਨ ਜਲਦੀ ਹੀ ਉਹ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ।

ਜ਼ਿਕਰਯੋਗ ਹੈ ਕਿ ਇਸ ਦੌਰਾਨ ਇਸ ਮਰਜੀਵੜੇ ਜਥੇ ਦੀ ਅਗਵਾਈ ਕਰ ਰਹੇ ਸੁਰਜੀਤ ਸਿੰਘ ਫੂਲ ਸਮੇਤ 10 ਕਿਸਾਨ ਫੱਟੜ ਹੋ ਗਏ ਹਨ। ਜਿਨਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।। ਉਧਰ ਇਸ ਮਗਰੋਂ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਅਜੇ ਵੀ ਸਟੈਂਡ ਕਰਦਾ ਹੈ ਬੱਸ ਉਹਨਾਂ ਨੇ ਸਿਰਫ਼ ਇਹ ਜਥਾ ਵਾਪਸ ਬੁਲਾਉਣ ਦਾ ਫ਼ੈਸਲਾ ਹੀ ਲਿਆ ਹੈ। ਅਗਲਾ ਜਥਾ ਹੁਣ ਪਰਸੋਂ ਯਾਨੀ 8 ਦਸੰਬਰ ਦਿਨ ਐਤਵਾਰ ਨੂੰ ਦਿੱਲੀ ਕੂਚ ਕਰੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article