ਅੰਮ੍ਰਿਤਸਰ, 23 ਜੂਨ : ਅੰਮ੍ਰਿਤਸਰ ਦੇ ਥਾਣਾ ਸਦਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਵਿਧਵਾ ਔਰਤ ਵਲੋਂ ਆਪਣੇ ਹੀ ਮਕਾਨ ਮਾਲਕ ਰਾਜਾ ਜੋ ਕਿ ਪੁਲਿਸ ਮੁਲਾਜਮ ਹੈ। ਉਸ ਉਪਰ ਉਸਦਾ ਸਮਾਨ ਖੁਰਦ ਪੁਰਦ ਕਰਨ ਦੇ ਦੋਸ਼ ਲਗਾਉਦਿਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਪੁਲਿਸ ਉਪਰ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਾਏ ਹਨ।
ਇਸ ਸੰਬੰਧੀ ਕਰਦਿਆ ਸਮਾਜ ਸੇਵਕ ਸ਼ਕਤੀ ਅਤੇ ਪੀੜਤ ਵਿਧਵਾ ਔਰਤ ਰੁਪਿੰਦਰ ਕੌਰ ਨੇ ਦੱਸਿਆ ਕੀ ਉਹਦੇ ਪਤੀ ਦੀ ਮੌਤ ਹੋਣ ਉਪਰੰਤ ਉਹ ਲੋਕਾਂ ਦੇ ਭਾਂਡੇ ਮਾਂਝ ਅਤੇ ਘਰਾਂ ਵਿਚ ਸਾਫ ਸਫਾਈ ਦਾ ਕੰਮ ਕਰਦੀ ਹੈ ਤੇ ਪੁਲੀਸ ਮੁਲਾਜਮ ਰਾਜੇ ਦੇ ਘਰ ਵਿਚ ਕਿਰਾਏ ਵਿਚ ਰਹਿੰਦੀ ਹੈ। ਪਰ ਬੀਤੇ ਕੁਝ ਦਿਨ ਪਹਿਲਾ ਉਸ ਦੇ ਬਠਿੰਡੇ ਜਾਣ ਮਗਰੋ ਮਕਾਨ ਮਾਲਕ ਵਲੋਂ ਉਹਦੇ ਕਮਰੇ ਦਾ ਤਾਲਾ ਤੋੜ ਘਰ ਦਾ ਸਾਰਾ ਸਮਾਨ ਖੁਰਦ ਪੁਰਦ ਕਰ ਦਿੱਤਾ ਹੈ ਅਤੇ ਉਸਦੇ ਕਮਰੇ ਤੇ ਕਬਜਾ ਕਰ ਲਿਆ। ਜਿਸਦੇ ਚਲਦੇ ਜਦੋਂ ਉਸ ਵਲੋਂ ਪੁਲੀਸ ਥਾਣੇ ਵਿਚ ਦਰਖਾਸ਼ਤ ਦਿੱਤੀ, ਪਰ ਮਕਾਨ ਮਾਲਕ ਪੁਲਿਸ ਮੁਲਾਜਮ ਹੋਣ ਕਾਰਨ ਉਸ ‘ਤੇ ਕੋਈ ਸੁਣਵਾਈ ਨਹੀ ਹੋ ਰਹੀ। ਜਿਸਦੇ ਚਲਦੇ ਉਸਨੇ ਮੀਡੀਆ ਦੇ ਅੱਗੇ ਇਨਸਾਫ ਦੀ ਗੁਹਾਰ ਲਗਾਉਦੇ ਇਹ ਮੁੱਦਾ ਮੁਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਗਾਉਣ ਦੀ ਗੱਲ ਆਖੀ ਹੈ।ਉਸਨੇ ਦੱਸਿਆ ਕਿ ਉਹ ਹਰ ਮਹੀਨੇ ਗੁਗਲਪੇਅ ਰਾਹੀ ਕਿਰਾਇਆ ਦਿੰਦੀ ਰਹੀ ਹੈ, ਪਰ ਫਿਰ ਵੀ ਮਾਲਿਕ ਮਕਾਨ ਨੇ ਉਸਦਾ ਸਮਾਨ ਖੁਰਦ ਬੁਰਦ ਕਰ ਕਮਰੇ ਤੇ ਕਬਜਾ ਕਰ ਲਿਆ ਹੈ। ਜੋ ਕਿ ਸਰਾਸਰ ਧੱਕਾ ਹੈ।
ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਕੋਲ ਰੁਪਿੰਦਰ ਕੌਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੀ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਤੇ ਕੁਝ ਮਹੀਨੇ ਲਈ ਉਹ ਬਠਿੰਡੇ ਚਲੀ ਗਈ ਤੇ ਜਿਸ ਦੇ ਚਲਦੇ ਉਸ ਦੇ ਮਕਾਨ ਮਾਲਕ ਵਲੋਂ ਉਹ ਦਾ ਸਮਾਨ ਘਰੋਂ ਬਾਹਰ ਕੱਢ ਦਿੱਤਾ। ਅਸੀਂ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।