ਆਗਾਮੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਵਰਕਰਾਂ ਵੱਲੋਂ ਇੱਕ ਪਾਰਟੀ ਨੂੰ ਛੱਡ ਕੇ ਦੂਜੇ ਪਾਰਟੀ ‘ਚ ਸ਼ਾਮਿਲ ਹੋਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਅੱਜ ਲੁਧਿਆਣਾ ਨਗਰ ਨਿਗਮ ਵਿਖੇ ‘ਆਪ’ ਪ੍ਰਧਾਨ ਅਮਨ ਅਰੋੜਾ ਅਤੇ MLA ਕੁਲਵੰਤ ਸਿੰਘ ਸਿੱਧੂ ਦੀ ਹਾਜ਼ਰੀ ‘ਚ 3 ਵਾਰ ਕੌਂਸਲਰ ਰਹਿ ਚੁੱਕੀ ਅਤੇ ਕਾਂਗਰਸ ਮਹਿਲਾ ਪ੍ਰਧਾਨ ਗੁਰਦੀਪ ਕੌਰ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ।
ਇਸ ਦੇ ਨਾਲ ਹੀ ਜਸਵਿੰਦਰ ਸਿੰਘ ਰਾਜਾ (ਵਾਰਡ 50 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ), ਗੁਰਪ੍ਰੀਤ ਸਿੰਘ ਰਾਜਾ (ਕਾਂਗਰਸ ਵਾਰਡ 50 ਇੰਚਾਰਜ), ਕੈਪਟਨ ਮਲਕੀਤ ਸਿੰਘ (ਕਾਂਗਰਸ ਕੋਆਰਡੀਨੇਟਰ) ਸਮੇਤ ਪ੍ਰਮੁੱਖ ਆਗੂ ਰਮੇਸ਼ ਨਾਹਰ (ਕਾਂਗਰਸ ਪਾਰਟੀ), ਬੋਨੀ ਆਰ ਕੇ (ਯੂਥ ਕਾਂਗਰਸ ਸਕੱਤਰ, ਲੁਧਿਆਣਾ), ਰਵੀ ਕੁਮਾਰ (ਕਾਂਗਰਸ) ਪਾਰਟੀ), ਬਲਜਿੰਦਰ ਸਿੰਘ ਭੰਗੂ (ਅਕਾਲੀ ਦਲ ਪਾਰਟੀ ਆਈ.ਟੀ ਸੈੱਲ ਲੁਧਿਆਣਾ ਇੰਚਾਰਜ), ਬਲਵਿੰਦਰ ਸਿੰਘ ਕੋਕਰੀ, ਮਨਜੀਤ ਸਿੰਘ ਕਲਸੀ, ਅਤੇ ਬੀਬੀ ਜਸਵਿੰਦਰ ਕੌਰ (ਕਾਂਗਰਸ ਸੇਵਾ ਦਲ ਪ੍ਰਧਾਨ) ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ MLA ਕੁਲਵੰਤ ਸਿੰਘ ਸਿੱਧੂ ਦੀ ਗਤੀਸ਼ੀਲ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।