Thursday, May 22, 2025
spot_img

ਕਰਾਇਮ ਬ੍ਰਾਂਚ ਲੁਧਿਆਣਾ ਵੱਲੋਂ ਵੱਖ-ਵੱਖ ਕੇਸਾਂ ਵਿੱਚ 290 ਗ੍ਰਾਮ ਹੈਰੋਇਨ ਅਤੇ 01 ਲੱਖ 05 ਸਮੇਤ 03 ਦੋਸੀ ਕਾਬੂ

Must read

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਐਕਸ਼ਨ ਲੈਂਦੇ ਸ੍ਰੀ ਹਰਪਾਲ ਸਿੰਘ ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਪੀ.ਪੀ.ਐਸ ਏ.ਸੀ.ਪੀ. ਡਿਟੈਕਟਿਵ-2 ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਗਵਾਈ ਹੇਠ INSPਬੇਅੰਤ ਜੁਨੇਜਾ ਇੰਚਾਰਜ ਕਰਾਇਮ ਬ੍ਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸਾਂ,ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਜੋਰਾ ਪ੍ਰਾਪਰਟੀ ਡੀਲਰ ਚੌਕ ਭਾਮੀਆਂ ਕਲਾਂ ਲੁਧਿਆਣਾ ਵਿਖੇ ਮੋਜੂਦ ਸੀ ਤਾਂ ASI ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਮੁਹੰਮਦ ਗੁਫਰਾਨ ਪੁੱਤਰ ਮੁਹਮੰਦ ਉਸਮਾਨ ਵਾਸੀ ਪਿੰਡ ਪਰੋਰੀ ਜਿਲਾ ਹਾਜੀਪੁਰ ਬਿਹਾਰ ਹਾਲ ਵਾਸੀ ਨਿਊ ਰਾਧਾ ਵਿਹਾਰ ਮੁਹੱਲਾ ਰਾਮ ਨਗਰ ਭਾਮੀਆ ਕਲਾਂ ਥਾਣਾ ਜਮਾਲਪੁਰ ਜਿਲਾ ਲੁਧਿਆਣਾ ਅਤੇ ਦਾਨਿਸ਼ ਅਨੁਸਾਰੀ ਪੁੱਤਰ ਅਲੀ ਸ਼ੇਰ ਅਨੁਸਾਰੀ ਵਾਸੀ ਪਿੰਡ ਖੁਦਾ ਨਗਰ ਜਿਲਾ ਮੋਤੀਹਾਰੀ ਬਿਹਾਰ ਹਾਲ ਵਾਸੀ ਮਕਾਨ ਨੰਬਰ 341, ਭਾਮੀਆ ਕਲਾਂ ਥਾਣਾ ਜਮਾਲਪੁਰ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।ਮੁਹੰਮਦ ਗੁਫਰਾਨ ਪੁੱਤਰ ਮੁਹਮੰਦ ਉਸਮਾਨ ਅਤੇ ਦਾਨਿਸ਼ ਅਨੁਸਾਰੀ ਪੁੱਤਰ ਅਲੀ ਸ਼ੇਰ ਅਨੁਸਾਰੀ ਹੁਣ ਵੀ ਹੈਰੋਇਨ ਸਪਲਾਈ ਕਰਨ ਲਈ ਆਪਣੇ ਮੋਟਰ ਸਾਇਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਬਿਨ੍ਹਾਂ ਨੰਬਰੀ ਤੇ ਸਾਧੂ ਗਰਾਊਡ ਗਲੀ ਨੰਬਰ 11 ਭਾਮੀਆਂ ਰੋਡ ਲੁਧਿਆਣਾ ਵਿਖੇ ਖੜੇ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਹਨ,ਜਿਨਾ ਦੇ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 78 ਮਿਤੀ 21.05.2025 ਅ/ਧ 21,29.61.85 NDPS ACT ਥਾਣਾ ਜਮਾਲਪੁਰ ਲੁਧਿਆਣਾ ਦਰਜ ਰਜਿਸਟਰ ਕਰਕੇ ਦੋਸ਼ੀਆਨ ਮੁਹੰਮਦ ਗੁਫਰਾਨ ਪੁੱਤਰ ਮੁਹਮੰਦ ਉਸਮਾਨ ਅਤੇ ਮੁਹੰਮਦ ਸ਼ਾਹਨਿਵਾਜ ਅਨੁਸਾਰੀ ਉਰਫ ਦਾਨਿਸ਼ ਅਨਸਾਰੀ ਨੂੰ 270 ਗ੍ਰਾਮ ਹੈਰੋਇਨ,01 ਲੱਖ 05 ਹਜਾਰ ਦੀ ਡਰੱਗ ਮਨੀ ਅਤੇ ਮੋਟਸਾਇਕਲ ਸਮੇਤ ਗ੍ਰਿਫਤਾਰ ਕੀਤਾ ਜਿਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬ੍ਰਾਮਦਾ ਹੈਰੋਇਨ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ।

ਦੂਜੇ ਮਾਮਲੇ ਵਿੱਚ ਕਰਾਇਮ ਬ੍ਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸਾਂ,ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਮੁਹੱਲਾ ਇਕਬਾਲ ਨਗਰ ਦੀ ਪੁਲੀ ਨੇੜੇ ਸਤਸੰਗ ਘਰ ਲੁਧਿਆਂਣਾ ਵਿਖੇ ਮੋਜੂਦ ਸੀ ਤਾਂ ASI ਜਸਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਮੁਹੰਮਦ ਕਾਮਿਲ ਪੁੱਤਰ ਕੁਤਬੁਦੀਨ ਵਾਸੀ ਪਿੰਡ ਮੀਮਲਾ ਥਾਣਾ ਕਾਂਦਲਾ ਜਿਲਾ ਸ਼ਾਮਲੀ ਉੱਤਰ-ਪ੍ਰਦੇਸ਼ ਹਾਲ ਵਾਸੀ ਅਰਸ਼ਦ ਦਾ ਮਕਾਨ ਪਿੰਡ ਜਗੀਰਪੁਰ ਥਾਣਾ ਮੇਹਰਬਾਨ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ।ਮੁਹੰਮਦ ਕਾਮਿਲ ਹੁਣ ਵੀ ਹੈਰੋਇਨ ਦੀ ਸਪਲਾਈ ਦੇਣ ਲਈ ਰੈਂਬੋ ਡਾਇੰਗ ਟਿੱਬਾ ਰੋਡ ਲੁਧਿਆਣਾ ਦੀ ਬੈਕਸਾਇਡ ਗੰਦੇ ਨਾਲੇ ਪਾਸ ਖੜਾ ਆਪਣੇ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ,ਜਿਸ ਦੇ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 79 ਮਿਤੀ 21.05.2025 ਅ/ਧ 21,29.61.85 NDPS ACT ਥਾਣਾ ਟਿੱਬਾ ਲੁਧਿਆਣਾ ਦਰਜ ਰਜਿਸਟਰ ਕਰਕੇ ਦੋਸ਼ੀ ਮੁਹੰਮਦ ਕਾਮਿਲ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬ੍ਰਾਮਦਾ ਹੈਰੋਇਨ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article