ਕਰਵਾ ਚੌਥ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ। ਕਰਵਾ ਚੌਥ ਦੇ ਤਿਉਹਾਰ ਕਾਰਨ ਸ਼ਨੀਵਾਰ ਨੂੰ ਲੁਧਿਆਣਾ ਦੇ ਬਾਜ਼ਾਰਾਂ ‘ਚ ਕਾਫੀ ਸਰਗਰਮੀ ਰਹੀ ਅਤੇ ਔਰਤਾਂ ਨੇ ਖੂਬ ਖਰੀਦਦਾਰੀ ਕੀਤੀ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਬਾਜ਼ਾਰਾਂ ਵਿੱਚ ਵਰਤ ਦੇ ਸਮਾਨ ਦੀ ਖਰੀਦਦਾਰੀ ਕਰਨ ਗਈਆਂ। ਬਜ਼ਾਰਾਂ ਵਿੱਚ ਮਹਿੰਦੀ ਅਤੇ ਕਰਵਾ ਚੌਥ ਨਾਲ ਸਬੰਧਤ ਸਾਮਾਨ ਵੇਚਣ ਵਾਲੇ ਵੱਖ-ਵੱਖ ਸਟਾਲਾਂ ’ਤੇ ਲੋਕਾਂ ਦੀ ਭੀੜ ਰਹੀ।ਸ਼ਨੀਵਾਰ ਨੂੰ ਕਰਵਾ ਚੌਥ ਦੇ ਤਿਉਹਾਰ ‘ਤੇ ਔਰਤਾਂ ਨੇ ਆਪਣੇ ਹੱਥਾਂ ‘ਤੇ ਮਹਿੰਦੀ ਲਗਾਈ। ਸਰਾਭਾ ਨਗਰ, ਹੈਬੋਵਾਲ, ਮਾਡਲ ਟਾਊਨ ਸਮੇਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਮਹਿੰਦੀ ਲਗਾਉਣ ਲਈ ਸਟਾਲ ਲਗਾਏ ਗਏ ਹਨ, ਜਿੱਥੇ ਵਿਆਹੀਆਂ ਔਰਤਾਂ ਨੇ ਆਪਣੇ ਪਤੀ ਦੇ ਨਾਂ ‘ਤੇ ਹੱਥਾਂ ‘ਤੇ ਮਹਿੰਦੀ ਲਗਵਾਈ।
ਦੇਰ ਸ਼ਾਮ ਤੱਕ ਔਰਤਾਂ ਦੀ ਭੀੜ ਮਹਿੰਦੀ ਲਗਾਉਂਦੀ ਦੇਖੀ ਗਈ। ਮਹਿੰਦੀ ਲਗਾਉਣ ਵਾਲੇ ਮਨੀਸ਼ ਕੁਮਾਰ ਅਤੇ ਨਿਖਲ ਕੁਮਾਰ ਨੇ ਦੱਸਿਆ ਕਿ ਮਹਿੰਦੀ ਦੇ ਡਿਜ਼ਾਈਨ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਗਏ ਹਨ। ਘੱਟੋ-ਘੱਟ 250 ਰੁਪਏ ਪ੍ਰਤੀ ਹੱਥ ਜਾ ਰਿਹਾ ਹੈ। ਇਸ ਤੋਂ ਇਲਾਵਾ, ਮਹਿੰਦੀ ਲਗਾਉਣ ਦੇ ਰੇਟ ਡਿਜ਼ਾਈਨ ਦੀ ਕਿਸਮ ਦੇ ਅਨੁਸਾਰ ਹਨ। ਬਿਊਟੀ ਪਾਰਲਰ ‘ਤੇ ਵੀ ਔਰਤਾਂ ਦੀ ਭੀੜ ਸੀ।