ਭਾਰਤੀ ਸਟੇਟ ਬੈਂਕ ਨੇ ਆਪਣੇ ਹੋਮ ਲੋਨ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਵਾਧਾ ਭਾਰਤੀ ਰਿਜ਼ਰਵ ਬੈਂਕ ਰੇਪੋ ਰੇਟਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਕੀਤਾ ਗਿਆ ਹੈ। ਐਸਬੀਆਈ ਨੇ ਗਾਹਕਾਂ ਨੂੰ ਇਹ ਜਾਣਕਾਰੀ ਅਪਨੀ ਵੈੱਬ ਸਾਈਟ ਤੇ ਅੱਪਡੇਟ ਕਰਕੇ ਦਿੱਤੀ ਹੈ। ਬੈਂਕ ਨੇ ਬਾਹਰੀ ਬੈਚ ਮਾਰਕ ਦੇ ਅਧਾਰਿਤ ਲੋਨ ਦਰ ਨੂੰ ਘੱਟੋ ਘੱਟ 7.55 ਫੀਸਦੀ ਤੱਕ ਵਾਧਾ ਕੀਤਾ ਹੈ। ਜਿਹੜਾ ਪਹਿਲਾ 7.05 ਫੀਸਦੀ ਸੀ। ਬੈਂਕ ਨੇ ਲੋਨ ਦਰ ਵਿੱਚ ਵੀ 0.20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਜੋ ਪਿਛਲੇ ਦਿਨੀਂ 15 ਜੂਨ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਐਸਬੀਆਈ ਨੇ ਐੱਫ.ਡੀ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਅਤੇ ਕਾਰਜਕਾਲ ਲਈ ਵਿਆਜ ਦਰ 211 ਦਿਨਾਂ ਤੋਂ ਵਧਾ ਕੇ 3 ਸਾਲ ਕਰ ਦਿੱਤੀ ਹੈ। ਇਹ ਨਵੀਆਂ ਦਰਾਂ 14 ਜੂਨ ਤੋਂ ਲਾਗੂ ਹੋ ਗਈਆਂ ਹਨ।