ਜ਼ੈਂਬੀਆ ਦੇ ਉੱਤਰੀ ਲੁਆਪੁਲਾ ਸੂਬੇ ਵਿੱਚ ਇੱਕ ਕਿਸ਼ਤੀ ਪਲਟਣ ਨਾਲ 13 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਲੋਕ ਬਚ ਗਏ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸੋਮਵਾਰ ਸਵੇਰੇ ਕਵਾਂਬਵਾ ਜ਼ਿਲ੍ਹੇ ਵਿੱਚ ਲੁਏਨਾ ਨਦੀ ਵਿੱਚ ਤੇਜ਼ ਵਹਾਅ ਕਾਰਨ ਵਾਪਰਿਆ। ਪੀੜਤ ਉਸ ਸਮੇਂ ਕੰਮ ‘ਤੇ ਜਾ ਰਹੇ ਸਨ।
ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਕਿਸ਼ਤੀ ਨੂੰ ਚਲਾਉਣ ਲਈ ਵਰਤੀ ਗਈ ਸੋਟੀ ਟੁੱਟ ਗਈ, ਜਿਸ ਕਾਰਨ ਪੀੜਤਾਂ ਨੂੰ ਆਪਣੇ ਹੱਥਾਂ ਦੀ ਵਰਤੋਂ ਕਰਨੀ ਪਈ, ਪਰ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ। ਹੁਣ ਤੱਕ ਸਿਰਫ਼ ਨੌਂ ਲਾਸ਼ਾਂ ਹੀ ਬਰਾਮਦ ਕੀਤੀਆਂ ਗਈਆਂ ਹਨ, ਬਾਕੀ ਲਾਸ਼ਾਂ ਨੂੰ ਕੱਢਣ ਲਈ ਗੋਤਾਖੋਰਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ।