ਟੇਸਲਾ ਦੇ ਬੌਸ ਐਲੋਨ ਮਸਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਨ੍ਹਾਂ ਤੋਂ ਭਾਰਤ ਵਿੱਚ ਨਿਵੇਸ਼ ਕਰਨ ਅਤੇ ਇੱਕ ਨਵੀਂ ਫੈਕਟਰੀ ਖੋਲ੍ਹਣ ਦੀਆਂ ਆਪਣੀਆਂ ਯੋਜਨਾਵਾਂ ‘ਤੇ ਚਰਚਾ ਕਰਨ ਦੀ ਉਮੀਦ ਹੈ। ਰਾਇਟਰਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਲੋਨ ਮਸਕ 22 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿਚ ਭਾਰਤ ਦੌਰੇ ‘ਤੇ ਹੋਣਗੇ। ਐਲੋਨ ਮਸਕ ਨਵੀਂ ਦਿੱਲੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਐਲੋਨ ਮਸਕ ਪਹਿਲੀ ਵਾਰ ਭਾਰਤ ਆਉਣਗੇ। ਐਲੋਨ ਮਸਕ ਜਲਦ ਹੀ ਆਪਣੀ ਭਾਰਤ ਫੇਰੀ ਦਾ ਐਲਾਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦੌਰੇ ਦੌਰਾਨ ਐਲੋਨ ਮਸਕ ਭਾਰਤ ਵਿੱਚ ਆਪਣੀ ਨਿਵੇਸ਼ ਯੋਜਨਾ ਅਤੇ ਇਲੈਕਟ੍ਰਿਕ ਕਾਰ ਪਲਾਂਟ ਦਾ ਐਲਾਨ ਕਰ ਸਕਦੇ ਹਨ। ਭਾਰਤੀ ਗਾਹਕ ਟੇਸਲਾ ਕਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪਹਿਲਾਂ ਇਹ ਰਿਪੋਰਟ ਕੀਤੀ ਗਈ ਸੀ ਕਿ ਟੇਸਲਾ ਦੇ ਅਧਿਕਾਰੀਆਂ ਦੇ ਇਸ ਮਹੀਨੇ ਭਾਰਤ ਆਉਣ ਦੀ ਉਮੀਦ ਹੈ ਤਾਂ ਜੋ ਉਹ ਟੇਸਲਾ ਪਲਾਂਟ ਲਈ ਇੱਕ ਸਾਈਟ ਦੇਖ ਸਕਣ। ਹਾਲਾਂਕਿ ਹੁਣ ਐਲੋਨ ਮਸਕ ਦੇ ਖੁਦ ਆਉਣ ਦੀ ਖਬਰ ਸਾਹਮਣੇ ਆਈ ਹੈ। ਅਜਿਹੇ ‘ਚ ਇਸ ਪਲਾਂਟ ਲਈ ਕਰੀਬ 2 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਜਾ ਸਕਦਾ ਹੈ।