ਰੂਪਨਗਰ 27 ਸਤੰਬਰ 2024 : ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਵਿੱਚ ਪੰਜਾਬ ਪੁਲਿਸ ਵਿੱਚ ਪਹਿਲੀ ਵਾਰ ਇੱਕ ਮਹਿਲਾ ਕਰਮਚਾਰੀ ਥਾਣੇ ਦੀ ਮੁੱਖ ਮੁਨਸ਼ੀ ਬਣੀ ਹੈ। ਦੱਸ ਦਈਏ ਕਿ ਮਹਿਲਾ ਹੌਲਦਾਰ ਮੀਨਾ ਸੈਣੀ ਨੂਰਪੁਰਬੇਦੀ ਦੇ ਇੱਕ ਛੋਟੇ ਜਿਹੇ ਪਿੰਡ ਮੁਕਾਰੀ ਵਸਨੀਕ ਹੈ। ਮੀਨਾ ਸੈਣੀ ਦਾ ਜਨਮ ਸਾਲ 1992 ਵਿੱਚ ਪਿਤਾ ਸ੍ਰੀ ਸੁਭਾਸ਼ ਚੰਦਰ ਅਤੇ ਮਾਤਾ ਅਵਤਾਰ ਕੌਰ ਦੇ ਘਰ ਹੋਇਆ।
ਥਾਣਾ ਸਦਰ ਰੋਪੜ ਵਿਖੇ ਡਿਊਟੀ ‘ਤੇ ਤਾਇਨਾਤ ਮੁੱਖ ਮੁਨਸ਼ੀ ਮੀਨਾ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਔਰਤਾਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਉਥੇ ਹੀ ਮੈਂ ਹਰ ਖੇਤਰ ਵਿਚ ਕੰਮ ਕਰਦੀ ਮਹਿਲਾ ਮੁਲਾਜ਼ਮ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿਕੁੜੀਆਂ ਕਿਸੇ ਕੰਮ ਵਿਚ ਘੱਟ ਨਹੀਂ ਹਨ। ਅਜਿਹਾ ਕੋਈ ਕੰਮ ਨਹੀਂ ਹੈ ਜਿਸਨੂੰ ਕੋਈ ਔਰਤ ਨਾ ਕਰ ਸਕਦੀ ਹੋਵੇ। ਬੱਸ ਇੱਕ ਜਨੂਨ ਦੀ ਜ਼ਰੂਰਤ ਹੁੰਦੀ ਹੈ।