ਆਲੀਆ ਭੱਟ ਦੇ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੋਣ ਦਾ ਕਾਰਨ ਉਨ੍ਹਾਂ ਦੀ ਫਿਲਮ ‘ਜਿਗਰਾ’ ਜ਼ਰੂਰ ਹੈ। ਆਲੀਆ ਦੀ ਨਿੱਜੀ ਜ਼ਿੰਦਗੀ ਅਤੇ ਹੋਰ ਨਵੀਆਂ ਗੱਲਾਂ ਲਗਾਤਾਰ ਚਰਚਾ ‘ਚ ਆ ਰਹੀਆਂ ਹਨ। ਹੁਣ ਆਲੀਆ ਬਾਰੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਅਤੇ ਇਹ ਉਸ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਆਲੀਆ ਭੱਟ ਨੂੰ ADHD ਯਾਨੀ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਕੀਤਾ ਹੈ।
ਆਲੀਆ ਭੱਟ ਨੇ ਹਾਲ ਹੀ ਵਿੱਚ ਇੱਕ ਗੱਲਬਾਤ ਵਿੱਚ ਖੁਲਾਸਾ ਕੀਤਾ ਸੀ ਕਿ ਉਸਨੂੰ ADHD ਯਾਨੀ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਦਾ ਪਤਾ ਲੱਗਿਆ ਹੈ। ਇਸ ਬਿਮਾਰੀ ਦਾ ਮਨੋਵਿਗਿਆਨਕ ਟੈਸਟ ਵਿਚ ਪਤਾ ਲੱਗਾ। ਆਪਣੇ ਬਚਪਨ ਦੇ ਦਿਨਾਂ ਬਾਰੇ ਗੱਲ ਕਰਦਿਆਂ ਉਸ ਨੇ ਅੱਗੇ ਦੱਸਿਆ ਕਿ ਉਹ ਆਪਣੀ ਜਮਾਤ ਦੇ ਬੱਚਿਆਂ ਤੋਂ ਦੂਰ ਰਹਿੰਦੀ ਸੀ ਅਤੇ ਕਈ ਵਾਰ ਗੱਲਬਾਤ ਦੌਰਾਨ ਗੁੱਸੇ ਵੀ ਹੋ ਜਾਂਦੀ ਸੀ। ਹਾਲ ਹੀ ‘ਚ ਆਲੀਆ ਨੂੰ ਆਪਣੀ ਬੀਮਾਰੀ ਬਾਰੇ ਪਤਾ ਲੱਗਾ ਹੈ।
ਆਲੀਆ ਭੱਟ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਦੋਸਤਾਂ ਨੂੰ ਆਪਣੀ ਬੀਮਾਰੀ ਬਾਰੇ ਦੱਸਿਆ ਤਾਂ ਆਲੀਆ ਦੇ ਦੋਸਤਾਂ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਹੀ ਜਾਣਦੇ ਸਨ। ਹਾਲਾਂਕਿ ਇਸ ਬਾਰੇ ਆਲੀਆ ਨੂੰ ਹੁਣੇ ਹੀ ਪਤਾ ਲੱਗਾ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਵਿਚ ਧਿਆਨ ਦੀ ਕਮੀ ਹੁੰਦੀ ਹੈ ਅਤੇ ਗੁੱਸੇ ਵਾਲੇ ਰਵੱਈਏ ਨਾਲ ਚੀਜ਼ਾਂ ‘ਤੇ ਜਲਦੀ ਪ੍ਰਤੀਕਿਰਿਆ ਕਰਨਾ ਉਸਦੀ ਆਦਤ ਹੈ। ਹਾਲ ਹੀ ‘ਚ ਆਲੀਆ ਨੇ ਖੁਦ ਆਪਣੀ ਬੀਮਾਰੀ ਦੀ ਪੁਸ਼ਟੀ ਕੀਤੀ ਹੈ।
ਆਲੀਆ ਭੱਟ ਦੀ ‘ਜਿਗਰਾ’ 11 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਹ ਫਿਲਮ ਭੈਣ-ਭਰਾ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ‘ਚ ਆਲੀਆ ਨੇ ਭੈਣ ਦੀ ਭੂਮਿਕਾ ਨਿਭਾਈ ਹੈ ਜਦਕਿ ਵੇਦਾਂਗ ਰੈਨਾ ਉਨ੍ਹਾਂ ਦੇ ਭਰਾ ਦੀ ਭੂਮਿਕਾ ‘ਚ ਨਜ਼ਰ ਆਏ ਹਨ। ਫਿਲਮ ਦਾ ਨਿਰਦੇਸ਼ਨ ਵਾਸਨ ਬਾਲਾ ਨੇ ਕੀਤਾ ਹੈ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਲ ਦਿਖਾਉਂਦੀ ਨਜ਼ਰ ਨਹੀਂ ਆ ਰਹੀ ਹੈ।