ਸ਼ਰਾਬ ਘੋਟਾਲੇ ਕੇਸ ਵਿਚ ਦਿੱਲੀ ਕੋਰਟ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਕੇਸ ਵਿਚ ਬਰੀ ਕਰ ਦਿੱਤਾ ਹੈ। ਰਾਊਜ ਐਵੇਨਿਊ ਕੋਰਟ ਨੇ ਕਿਹਾ ਕਿ ਦੋਵਾਂ ਖਿਲਾਫ ਬਿਨਾਂ ਸਬੂਤ ਦੇ ਦੋਸ਼ ਸਾਬਤ ਨਹੀਂ ਹੁੰਦਾ ਹੈ। ਕੋਰਟ ਦੇ ਬਾਹਰ ਬਰੀ ਹੋਣ ਮਗਰੋਂ ਕੇਜਰੀਵਾਲ ਰੋ ਗਏ।
ਉਨ੍ਹਾਂ ਕਿਹਾ ਕਿ ਅੱਜ ਕੋਰਟ ਨੇ ਸਾਨੂੰ ਬਰੀ ਕਰ ਦਿੱਤਾ। ਅਸੀਂ ਹਮੇਸ਼ਾ ਕਹਿੰਦੇ ਸੀ ਕਿ ਸੱਚ ਦੀ ਜਿੱਤ ਹੁੰਦੀ ਹੈ। ਭਗਵਾਨ ਸਾਡੇ ਨਾਲ ਹਨ। ਸੱਚ ਦੀ ਜਿੱਤ ਹੋਈ। ਮੈਂ ਜ਼ਿੰਦਗੀ ਵਿਚ ਸਿਰਫ ਈਮਾਨਦਾਰੀ ਕਮਾਈ। ਇਹ ਕਹਿੰਦੇ ਹੋਏ ਕੇਜਰੀਵਾਲ ਰੋ ਪਏ।




