ਬਟਾਲਾ ਦੇ ਪਿੰਡ ਕੁਤਬੀ ਨੰਗਲ ‘ਚ ਇਕ ਘਰ ਵਿੱਚੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ 340 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ।
ਥਾਣਾ ਸਿਵਲ ਲਾਈਨ ਦੇ ਐਸਐਚਓ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਜਨਾਲਾ ਤੋਂ ਦੋ ਗੱਡੀਆਂ ਵਿੱਚ ਸ਼ਰਾਬ ਲਿਆਂਦੀ ਜਾ ਰਹੀ ਹੈ।
ਛਾਪੇਮਾਰੀ ਕਰ ਕੇ ਘਰੋਂ ਵੱਖ-ਵੱਖ ਬਰਾਂਡਾਂ ਦੀਆਂ ਕਰੀਬ 340 ਪੇਟੀਆਂ ਬਰਾਮਦ ਹੋਈਆਂ। ਥਾਣਾ ਸਦਰ ਦੇ ਐਸਐਚਓ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।