Monday, December 23, 2024
spot_img

ਆਪ ਸਰਕਾਰ ਕਾਗਜ਼ਾਂ ਚ ਨਹੀਂ ਜਮੀਨੀ ਤੌਰ ਤੇ ਕਰ ਰਹੀ ਹੈ ਕੰਮ : ਵਿਧਾਇਕ ਗਰੇਵਾਲ

Must read

ਲੁਧਿਆਣਾ : ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਟਿੱਬਾ ਰੋਡ ਵਿਖੇ ਕਰੀਬ 16 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸਬ ਸਟੇਸ਼ਨ (ਗ੍ਰਿਡ) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਪਾਵਰ ਕੌਮ ਵਿਭਾਗ ਦੇ ਚੀਫ ਸੁਰਜੀਤ ਸਿੰਘ, ਸੈਂਟਰਲ ਚੀਫ ਇੰਦਰਪਾਲ ਸਿੰਘ ਤੋ ਇਲਾਵਾ ਐਕਸੀਅਨ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

ਇਸ ਮੌਕੇ ਤੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ 66 ਕੇਵੀ ਸਬ ਸਟੇਸ਼ਨ ਹਲਕਾ ਪੂਰਵੀ ਦੇ ਰਹਿਨ ਵਾਲੇ ਲੋਕਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਅੱਜ ਤੋਂ ਹਲਕਾ ਪੂਰਬੀ ਦੇ ਕਈ ਇਲਾਕਿਆਂ ਚ ਜੋ ਕਿ ਪਿਛਲੇ ਦਿਨਾਂ ਤੋਂ ਬਿਜਲੀ ਦੀ ਕਾਫੀ ਦਿੱਕਤ ਆ ਰਹੀ ਸੀ, ਦੂਰ ਹੋਵੇਗੀ। ਉਹਨਾਂ ਕਿਹਾ ਕਿ ਇਹ ਸਬ ਸਟੇਸ਼ਨ ਤੇ ਕਰੀਬ 16 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਕੰਮ ਦੇ ਮੁਕੰਮਲ ਹੋਣ ਵਿੱਚ ਕਰੀਬ ਇੱਕ ਸਾਲ ਦਾ ਸਮਾਂ ਲੱਗਿਆ ਹੈ , ਉਹਨਾਂ ਕਿਹਾ ਕਿ ਕਰੀਬ ਇਸ ਤਰ੍ਹਾਂ ਦੇ 4 ਹੋਰ ਸਬ ਸਟੇਸ਼ਨ ਹਲਕਾ ਪੂਰਵੀ ਅੰਦਰ ਬਣਾਏ ਜਾਣਗੇ ਤਾਂ ਜੋ ਹਲਕੇ ਅੰਦਰ ਬਿਜਲੀ ਸਬੰਧੀ ਕੋਈ ਸਮੱਸਿਆ ਹੈ ਤਾਂ ਉਸ ਨੂੰ ਜੜ ਤੋਂ ਖਤਮ ਕੀਤਾ ਜਾਵੇ ।

ਵਿਧਾਇਕ ਗਰੇਵਾਲ ਨੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਤੇ ਤੰਜ ਕਸਦਿਆ ਕਿਹਾ ਕਿ ਸੂਬੇ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਫਲੈਕਸਾਂ ਰਾਹੀਂ ਤਾਂ ਹਲਕੇ ਚ ਹਜ਼ਾਰਾਂ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਪਰ ਜਮੀਨੀ ਤੌਰ ਤੇ ਕੁਝ ਵੀ ਨਜ਼ਰ ਨਹੀਂ ਆਇਆ। ਉਹਨਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਦਿੱਤੀ ਗਈ ਹਰ ਗਰੰਟੀ ਨੂੰ ਪਹਿਲ ਦ ਆਧਾਰ ਤੇ ਪੂਰਾ ਕਰ ਰਹੀ ਹੈ ਅਤੇ ਹਕੀਕੀ ਤੌਰ ਤੇ ਵਿੱਚ ਜਮੀਨੀ ਤੌਰ ਤੇ ਵਿਕਾਸ ਕਾਰਜ ਕਰਵਾ ਰਹੀ ਹੈ । ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਹਲਕਾ ਪੂਰਵੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਅੰਦਰ ਕਈ ਤਰ੍ਹਾਂ ਦੇ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ।

ਇਸ ਮੌਕੇ ਤੇ ਹਾਜ਼ਰ ਪਾਵਰ ਕੌਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ 66 ਕੇਵੀ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਇਲਾਕਾ ਵਾਸੀਆਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ ਉਹਨਾਂ ਕਿਹਾ ਕਿ ਗਰਮੀਆਂ ਦੇ ਸੀਜਨ ਤੋਂ ਬਾਅਦ ਇਸੇ ਹੀ ਸਬ ਸਟੇਸ਼ਨ ਨੂੰ ਹੋਰ ਨਵੀਂ ਤਕਨੀਕ ਰਾਹੀਂ ਹੋਰਨਾ ਇਲਾਕਿਆਂ ਨੂੰ ਵੀ ਰਾਹਤ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਨੂਰਾਂ ਵਾਲਾ ਰੋਡ ਅਤੇ ਤਾਜਪੁਰ ਰੋਡ ਦੇ ਬਿਜਲੀ ਘਰਾਂ ਦੀ ਖਪਤ ਪੂਰੀ ਹੋਵੇਗੀ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ।

ਇਸ ਦੌਰਾਨ ਪਾਵਰ ਕਾਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਧਾਇਕ ਗਰੇਵਾਲ ਨੂੰ ਗੁਲਦਸਤਾ ਭੇਂਟ ਕਰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ, ਸੁਰਜੀਤ ਸਿੰਘ ਠੇਕੇਦਾਰ, ਰਵਿੰਦਰ ਸਿੰਘ ਰਾਜੂ, ਲਖਵਿੰਦਰ ਗਿੱਲ, ਗੁਰਨਾਮ ਰੰਧਾਵਾ, ਅਮਰਜੀਤ ਸਿੰਘ ਮਕੌੜੀ, ਪਾਲਾ ਰਾਮ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article