ਲੁਧਿਆਣਾ ਪੱਛਮੀ ਸੀਟ ਮੁੜ ਆਮ ਆਦਮੀ ਪਾਰਟੀ ਦੀ ਝੋਲੀ ਪਿਆ ਹੈ। ਸੰਜੀਵ ਅਰੋੜਾ ਨੇ ਇਹ ਸੀਟ ਵੱਡੀ ਲੀਡ ਨਾਲ ਜਿੱਤੀ ਹੈ। ਦੱਸ ਦੇਈਏ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਤੇ ਜ਼ੋਰ ਲੱਗਿਆ ਹੋਇਆ ਸੀ।
ਲੁਧਿਆਣਾ ਪੱਛਮੀ ਅਸੈਂਬਲੀ ਸੀਟ ਪਈ ‘ਆਪ’ ਦੀ ਝੋਲੀ ‘ਚ
ਸੰਜੀਵ ਅਰੋੜਾ (ਆਪ) 35179 ਵੋਟਾਂ
ਭਾਰਤ ਭੂਸ਼ਣ ਆਸ਼ੂ (ਕਾਗਰਸ) 24542 ਵੋਟਾਂ
ਜੀਵਨ ਗੁਪਤਾ (ਬੀ਼.ਜੇ.ਪੀ ) 20323 ਵੋਟਾਂ
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) 8203 ਵੋਟਾਂ
ਅੰਤ ਪੂਰੇ ਪ੍ਰਚਾਰ ਤੋਂ ਬਾਅਦ 19 ਜੂਨ ਨੂੰ ਲੋਕਾਂ ਨੇ ਆਪਣਾ ਫ਼ਤਵਾ ਸੁਣਾ ਦਿੱਤਾ ਤੇ 14 ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿਚ ਬੰਦ ਕਰ ਦਿੱਤਾ ਸੀ। ਜਿਸ ਦਾ ਨਤੀਜਾ ਅੱਜ ਸਵੇਰੇ 8 ਵਜੇ ਆਉਣਾ ਸ਼ੁਰੂ ਹੋਇਆ। ਭਾਵੇਂ ਸ਼ੁਰੂ ਵਿਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਵਾਧਾ ਦਰਜ ਕਰਨਾ ਸ਼ੁਰੂ ਕਰ ਦਿੱਤਾ ਸੀ।
ਜਿਵੇਂ ਹੀ ਗਿਣਤੀ ਦੇ ਤਿੰਨ ਗੇੜ ਪੂਰੇ ਹੋਏ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਪਛਾੜਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ-ਜਿਵੇਂ ਗੇੜ ਅੱਗੇ ਵਧਦੇ ਗਏ ਸੰਜੀਵ ਅਰੋੜਾ ਲੀਡ ਲੈਂਦੇ ਗਏ। ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਪੱਛੜਦੇ ਰਹੇ। ਅੰਤ ਸੰਜੀਵ ਅਰੋੜਾ ਇਸ ਸੀਟ ਤੋਂ ਬਾਜ਼ੀ ਮਾਰ ਗਏ।