ਸਰਫਰਾਜ਼ ਦੇ ਡੈਬਿਊ ‘ਤੇ ਆਨੰਦ ਮਹਿੰਦਰਾ ਨੇ ਇਸ ਤੋਹਫੇ ਦਾ ਐਲਾਨ ਕੀਤਾ ਸੀ। ਪਿਛਲੀ ਫਰਵਰੀ ‘ਚ ਆਨੰਦ ਮਹਿੰਦਰਾ ਨੇ ਆਪਣੇ ‘ਐਕਸ’ ਅਕਾਊਂਟ ‘ਤੇ ਪੋਸਟ ਕੀਤਾ ਸੀ ਕਿ ਉਹ ਸਰਫਰਾਜ਼ ਦੇ ਪਿਤਾ ਨੌਸ਼ਾਦ ਖਾਨ ਨੂੰ ਮਹਿੰਦਰਾ ਥਾਰ ਗਿਫਟ ਕਰਨਗੇ।
ਇਸ ਗੱਲ ਦੀ ਜਾਣਕਾਰੀ ਟੀਮ ਇੰਡੀਆ ਦੇ ਖਿਡਾਰੀ ਸਰਫਰਾਜ਼ ਖਾਨ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਫੋਟੋ ਵਿਚ ਤੁਸੀਂ ਸਰਫਰਾਜ਼ ਦੇ ਪਿਤਾ ਨੌਸ਼ਾਦ ਖਾਨ ਨੂੰ ਆਪਣੇ ਦੋ ਪੁੱਤਰਾਂ ਨਾਲ ਮਹਿੰਦਰਾ ਥਾਰ ਕਾਰ ਦੀ ਡਿਲੀਵਰੀ ਲੈਂਦੇ ਹੋਏ ਅਤੇ ਡਰਾਈਵਰ ਸੀਟ ‘ਤੇ ਬੈਠੇ ਦੇਖ ਸਕਦੇ ਹੋ।
ਗੁਜਰਾਤ ਦੇ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ‘ਚ 15 ਫਰਵਰੀ ਨੂੰ ਇੰਗਲੈਂਡ ਖਿਲਾਫ ਆਪਣਾ ਟੈਸਟ ਡੈਬਿਊ ਕਰਨ ਵਾਲੇ ਸਰਫਰਾਜ਼ ਖਾਨ ਨੇ ਅਰਧ ਸੈਂਕੜਾ ਲਗਾ ਕੇ ਸੁਰਖੀਆਂ ਬਟੋਰੀਆਂ ਸਨ। ਜਦੋਂ ਅਨਿਲ ਕੁੰਬਲੇ ਨੇ ਸਰਫਰਾਜ਼ ਨੂੰ ਟੈਸਟ ਕੈਪ ਦਿੱਤੀ ਤਾਂ ਪਿਤਾ ਨੌਸ਼ਾਦ ਭਾਵੁਕ ਹੋ ਗਏ।
ਸਰਫਰਾਜ਼ ਇਸ ਆਈ.ਪੀ.ਐੱਲ. ‘ਚ ਅਣਵਿਕੇ ਰਹੇ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਜ਼ਰੀਏ ਆਈਪੀਐਲ ਵਿੱਚ ਪ੍ਰਵੇਸ਼ ਕਰਨ ਵਾਲੇ ਸਰਫਰਾਜ਼ 2015 ਤੋਂ 2018 ਤੱਕ ਆਰਸੀਬੀ ਦਾ ਹਿੱਸਾ ਸਨ।