ਅੱਜ ਦੇ ਅਜੋਕੇ ਦੌਰ ਵਿੱਚ ਹਰ ਇਨਸਾਨ ਨੂੰ ਮੋਬਾਇਲ ਨੇ ਆਪਣੇ ਗ੍ਰਿਫ਼ਤ ਵਿੱਚ ਲੈ ਲਿਆ ਹੈ। ਅੱਜ ਇਨਸਾਨ ਨੂੰ ਮੋਬਾਇਲ ਨੇ ਐਸੀ ਗ੍ਰਿਫ਼ਤ ਵਿੱਚ ਲਿਆ ਹੈ ਕਿ ਉਹ ਇੱਕ ਦਿਨ ਵਿੱਚ 24 ਘੰਟਿਆਂ 24 ਘੰਟੇ ਮੋਬਾਇਲ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿੰਦਾ।ਜਦਕਿ 16 ਘੰਟੇ ਤੋਂ ਵੱਧ ਟਾਈਮ ਮੋਬਾਈਲ ‘ਤੇ ਬਿਤਾਉਦਾ ਸ਼ੁਰੂ ਹੈ। ਅੱਜ ਹਰ ਵਿੱਚ ਅਗਰ ਆਪਾ ਮੋਬਾਇਲ ਫੋਨ ਦੀ ਗੱਲ ਕਰੀਏ ਤਾਂ ਹਰ ਘਰ ਦੇ ਹਰੇਕ ਮੈਂਬਰ ਕੋਲ ਇੱਕ ਮੋਬਾਇਲ ਤਾ ਹੈ ਹੀ ਹੈ, ਪਰ ਕਈ ਘਰਾਂ ਵਿੱਚ ਇੱਕ ਵਿਅਕਤੀ ਕੋਲ ਦੋ ਦੋ ਮੋਬਾਇਲ ਫੋਨ ਵੀ ਹਨ। ਮੋਬਾਇਲ ਨੇ ਐਸਾ ਜਾਦੂ ਕੀਤਾ ਕੀ ਘਰ ਵਿੱਚ ਹੀ ਰਹਿ ਕੇ ਪਰਿਵਾਰ ਦੇ ਮੈਂਬਰ ਇੱਕ ਦੂਜੇ ਤੋਂ ਦੂਰ ਚਲੇ ਗਏ ਹਨ। ਕਈ ਪਰਿਵਾਰਾਂ ਵਿੱਚ ਤਾਂ ਹਾਲਾਤ ਅਜਿਹੇ ਬਣ ਗਏ ਹਨ ਕਿ ਮਾਪੇ ਅਤੇ ਬੱਚੇ ਇਕੱਠੇ ਬੈਠੇ ਹੁੰਦੇ ਹਨ, ਪਰ ਹਰ ਕੋਈ ਆਪਣੇ ਮੋਬਾਈਲ ਫੋਨਾਂ ਵਿੱਚ ਮਗਨ ਰਹਿੰਦਾ ਹੈ। ਪਰ ਆਪਸ ਵਿੱਚ ਕੋਈ ਵੀ ਗੱਲ ਕਰਨ ਦਾ ਸਮਾਂ ਵੀ ਨਹੀਂ ਹੁੰਦਾ ਜਿਸ ਨਾਲ ਪਰਿਵਾਰਿਕ ਰਿਸ਼ਤੇ ਵਿੱਚ ਕੋਲ ਕੋਲ ਰਹਿ ਕੇ ਵੀ ਦੂਰੀਆਂ ਬਣ ਰਹੀਆ ਹਨ।
ਮੋਬਾਇਲ ਦੇ ਘਰ ਘਰ ਆਉਣ ਤੋਂ ਬਾਅਦ ਮਨੁੱਖ ਦਾ ਵੀ ਡਿਜੀਟਲ ਲਾਈਫ ਵਿੱਚ ਤਬਦੀਲ ਹੋ ਗਿਆ ਹੈ। ਡਿਜੀਟਲ ਲਾਈਫ ਵਿੱਚ ਮਾਤਾ ਪਿਤਾ ਲਈ ਮੋਬਾਈਲ ਬੱਚਿਆਂ ਨੂੰ ਖਿਡਾਉਣ ਵਾਲਾ ਇੱਕ ਖਿਡੌਣਾ ਬਣ ਗਿਆ ਹੈ। ਜਿਸ ਕਾਰਨ ਬੱਚੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਜਦੋਂ ਤੋਂ ਮਨੁੱਖੀ ਸੱਭਿਅਤਾ ਡਿਜੀਟਲ ਦੁਨੀਆ ਵੱਲ ਵਧੀ ਹੈ, ਉਦੋਂ ਤੋਂ ਇਸ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ। ਹਾਲਾਤ ਇਹ ਬਣ ਗਏ ਹਨ ਕਿ ਸਾਡਾ ਸਮਾਜ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਐਕਸ ਦੀ ਲਪੇਟ ਵਿਚ ਆ ਗਿਆ ਹੈ।
ਬੱਚੇ ਦਿਨ ਭਰ ਮੋਬਾਈਲ ‘ਤੇ ਵੀਡੀਓ ਗੇਮਾਂ, ਕਾਰਟੂਨ, ਤਸਵੀਰਾਂ ਜਾਂ ਹੋਰ ਕਈ ਗਤੀਵਿਧੀਆਂ ਖੇਡ ਕੇ ਨਾ ਸਿਰਫ਼ ਇਕਾਗਰ ਜ਼ਿੰਦਗੀ ਜੀਅ ਰਹੇ ਹਨ, ਸਗੋਂ ਮਾਨਸਿਕ ਰੋਗਾਂ ਦਾ ਸ਼ਿਕਾਰ ਵੀ ਹੋ ਰਹੇ ਹਨ। ਇੱਕ ਮਾਂ ਨੇ ਅਪਣਾ ਨਾਮ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ਤੇ ਦੱਸਿਆ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਨਹੀਂ ਦਿੰਦੀ ਤਾਂ ਉਹ ਖਾਣਾ ਨਹੀਂ ਖਾਂਦੇ। ਜਿਵੇਂ ਹੀ ਉਹ ਬੱਚੇ ਦੇ ਹੱਥ ਵਿੱਚ ਮੋਬਾਈਲ ਫੜਾਉਂਦੀ ਹੈ, ਉਹ ਆਪਣੇ ਆਪ ਕਾਰਟੂਨ ਦੇਖਦਾ ਖਾਣਾ ਖਾਣ ਲੱਗ ਪੈਂਦਾ ਹੈ।
ਹੋਰ ਤੇ ਹੋਰ ਮਾਂ ਲਈ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਮੋਬਾਈਲ ਇੱਕ ਵਧੀਆ ਤਰੀਕਾ ਹੈ। ਇਕ ਹੋਰ ਮਾਂ ਨੇ ਵੀ ਦੱਸਿਆ ਕਿ ਬੱਚੇ ਆਪਣੀ ਦਾਦੀ ਦੇ ਘਰ ਆਏ ਹਨ, ਬਜ਼ੁਰਗ ਗੱਲਬਾਤ ਕਰਨਗੇ। ਪਰ ਬੱਚੇ ਕੀ ਕਰਨਗੇ? ਬੱਚਿਆਂ ਨੂੰ ਰੋਣ ਤੋਂ ਰੋਕਣ ਲਈ ਸਾਨੂੰ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਫ਼ੋਨ ਦੇਣਾ ਪੈਂਦਾ ਹੈ। ਹਾਲ ਇਹ ਹੋ ਗਏ ਹਨ ਕਿ ਮਾਵਾਂ ਬੱਚਿਆਂ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਹੱਥ ਵਿੱਚ ਮੋਬਾਈਲ ਫੋਨ ਫੜਾ ਦਿੰਦੀਆਂ ਹਨ, ਤਾਂ ਉਹ ਅਪਣਾ ਕੰਮ ਕਾਜ ਕਰ ਸਕਣਗੇ। ਪਰ ਜਿੱਥੇ ਇੱਕ ਪਾਸੇ ਇਸ ਦਾ ਫਾਇਦਾ ਹੈ, ਉਥੇ ਇਹ ਹਾਨੀਕਾਰਕ ਵੀ ਹੈ। ਜਿਸ ਨਾਲ ਬੱਚਿਆਂ ਦੀ ਸਿਹਤ ਅਤੇ ਵਿਕਾਸ ਤੇ ਕਾਫੀ ਅਸਰ ਹੁੰਦਾ ਹੈ।
ਅਕਸਰ ਦੇਖਣ ਵਿੱਚ ਆਇਆ ਹੈ ਕਿ ਡਿਜ਼ੀਟਲ ਜੀਵਨ ਨੇ ਸਾਡੇ ਪਰਿਵਾਰਕ ਹਾਲਾਤ ਨੂੰ ਅਸਹਿਜ ਬਣਾ ਦਿੱਤਾ ਹੈ। ਜੋ ਕਿ ਕਾਫੀ ਡਰਾਉਣਾ ਬਣਾ ਦਿੱਤਾ ਹੈ। ਇਸ ਦੇ ਪ੍ਰਭਾਵ ਨਾਲ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਸਮੇਂ ਤੋਂ ਪਹਿਲਾਂ ਜਵਾਬ ਦੇ ਰਹੀ ਹੈ। ਉਹਨਾਂ ਦੇ ਛੋਟੀ ਉਮਰੇ ਹੀ ਐਨਕ ਲੱਗ ਰਹੀ ਹੈ। ਬੱਚਿਆਂ ਦੀ ਅੱਖਾਂ ਦੀ ਘਟਦੀ ਰੌਸ਼ਨੀ ਦੇ ਨਾਲ ਨਾਲ ਬੱਚਿਆਂ ਦੀ ਮਾਨਸਿਕ ਹਾਲਤ ਵੀ ਵਿਗੜ ਰਹੀ ਹੈ।