ਪੰਜਾਬ ਵਿਧਾਨ ਸਭਾ ਦੇ ਚਾਰ ਦਿਨ ਦੇ ਵਿਸ਼ੇਸ਼ ਸੈਸ਼ਨ ਦੀ ਤੀਜੇ ਦਿਨ ਦੀ ਬੈਠਕ ਦੋ ਦਿਨ ਦੀਆਂ ਛੁੱਟੀਆਂ ਬਾਅਦ ਅੱਜ ਮੁੜ ਹੋਵੇਗੀ। ਵਿਧਾਨ ਸਭਾ ਸਕੱਤਰੇਤ ਵਲੋਂ ਤੀਜੇ ਦਿਨ ਦੀ ਕਾਰਵਾਈ ਬਾਰੇ ਜਾਰੀ ਅਧਿਕਾਰਤ ਪ੍ਰੋਗਰਾਮ ਅਨੁਸਾਰ ਇਸ ਦਿਨ ਬਾਅਦ ਦੁਪਹਿਰ ਹੋਣ ਵਾਲੀ ਸਭਾ ਵਿਚ ਦੋ ਬਿੱਲ ਪੇਸ਼ ਕੀਤੇ ਜਾਣਗੇ।
ਇਕ ਬਿੱਲ ਪੰਜਾਬ ਵਿਕਾਸ ਟੈਕਸ ਸੋਧ ਬਿੱਲ ਅਤੇ ਦੂਜਾ ਖ਼ਰਚਿਆ ਬਾਰੇ ਨਮਿਤਣ ਐਕਟ ਰਿਪੀਲ ਬਿੱਲ ਹੈ। ਇਸ ਤੋਂ ਇਲਾਵਾ ਆਜ਼ਾਦ ਮੈਂਬਰ ਰਾਣਾ ਇੰਦਰ ਪ੍ਰਤਾਪ ਸਿੰਘ ਡੈਮਾਂ ਵਿਚ ਮੀਂਹ ਕਾਰਨ ਪਾਣੀ ਦਾ ਪੱਧਰ ਵਧਣ ਦੀ ਹਾਲਤ ਵਿਚ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਲੈਣ ਲਈ ਧਿਆਨ ਦਿਵਾਉ ਮਤਾ ਰੱਖਣਗੇ।




